ਈਡੀ ਨੇ ਮਨੀਸ਼ ਸਿਸੋਦੀਆ ਦੇ ਪੀਏ ਨੂੰ ਕੀਤਾ ਗ੍ਰਿਫਤਾਰ,ਕੀਤੀ ਜਾ ਰਹੀ ਹੈ ਪੁੱਛਗਿੱਛ
ਦਿੱਲੀ, 5 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਈਡੀ ਵੱਲੋਂ ਲਗਾਤਾਰ ਜਾਂਚ ਜਾਰੀ ਹੈ,ਇਸੇ ਹੀ ਲੜੀ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੀਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੀਸ਼ ਸਿਸੋਦੀਆ ਨੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਈਡੀ ਨੇ ਮੇਰੇ ਪੀਏ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉੱਧਰ ਦੂਜੇ ਪਾਸੇ ਈਡੀ ਨੇ ਕਿਹਾ ਹੈ ਕਿ ਮਨੀਸ਼ ਸਿਸੋਦੀਆ ਦੇ ਪੀਏ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕੇਂਦਰੀ ਏਜੰਸੀ ਨੇ ਅਜੇ ਸਿਸੋਦੀਆ ਦੇ ਪੀਏ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਈਡੀ ਦੇ ਸੂਤਰਾਂ ਨੇ ਇੰਡੀਆ ਟੀਵੀ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਇਹ ਦੱਸਿਆ ਹੈ ਕਿ ਪੀਏ ਦੇ ਕਹਿਣ ‘ਤੇ ਕੁੱਝ ਵਸਤੂਆਂ ਬਰਾਮਦ ਕੀਤੀਆਂ ਜਾਣੀਆਂ ਹਨ, ਇਸ ਲਈ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਏਜੰਸੀ ਦਾ ਕਹਿਣਾ ਕਿ ਸਿਸੋਦੀਆ ਦਾ ਪੀਏ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ।
ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਲਗਾਇਆ ਇਲਜ਼ਾਮ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਅਤੇ ਦੱਸਿਆ ਕਿ ‘ਉਨ੍ਹਾਂ ਨੇ ਝੂਠੀ ਐਫਆਈਆਰ ਕਰਕੇ ਮੇਰੇ ਘਰ ਛਾਪਾ ਮਾਰਿਆ, ਬੈਂਕ ਲਾਕਰਾਂ ਦੀ ਤਲਾਸ਼ੀ ਲਈ, ਮੇਰੇ ਪਿੰਡ ਦੀ ਜਾਂਚ ਕੀਤੀ ਪਰ ਮੇਰੇ ਵਿਰੁੱਧ ਕੁਝ ਨਹੀਂ ਮਿਿਲਆ। ਅੱਜ ਉਨ੍ਹਾਂ ਨੇ ਮੇਰੇ ਪੀਏ ਦੇ ਘਰ ‘ਤੇ ਈਡੀ ਨੇ ਛਾਪਾ ਮਾਰਿਆ ਅਤੇ ਉਥੇ ਕੁੱਝ ਨਹੀਂ ਮਿਲਿਆ, ਇਸ ਲਈ ਹੁਣ ਉਹ ਉਸ ਨੂੰ ਗ੍ਰਿਫਤਾਰ ਕਰ ਕੇ ਲੈ ਗਏ ਹਨ।ਸਿਸੋਦੀਆ ਨੇ ਕਿਹ ਕਿ ਭਾਜਪਾ ਵਾਲੇ! ਚੋਣਾਂ ‘ਚ ਹਾਰ ਦਾ ਇੰਨਾ ਡਰ…’ ਦੂਜੇ ਪਾਸੇ ਭਾਜਪਾ ਨੇ ਇਸ ਇਲਜ਼ਾਮ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਹੈ ਕਿ ਕਾਨੂੰਨ ਹੀ ਆਪਣਾ ਕੰਮ ਕਰ ਰਿਹਾ ਹੈ।