newslineexpres

Joe Rogan Podcasts You Must Listen
Home Education ???? ਮਾਡਲ ਸਕੂਲ ਨੇ ਮਨਾਇਆ ਸੰਵਿਧਾਨ ਦਿਵਸ

???? ਮਾਡਲ ਸਕੂਲ ਨੇ ਮਨਾਇਆ ਸੰਵਿਧਾਨ ਦਿਵਸ

by Newslineexpres@1

???? ਮਾਡਲ ਸਕੂਲ ਨੇ ਮਨਾਇਆ ਸੰਵਿਧਾਨ ਦਿਵਸ

ਪਟਿਆਲਾ, 26 ਨਵੰਬਰ -ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਅੱਜ ਰਾਸਟਰੀ ਸੰਵਿਧਾਨ ਦਿਵਸ ਮਨਾਇਆ ਗਿਆ। ਐਨ.ਸੀ.ਸੀ ਕੈਡਿਟ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਭੀਮ ਰਾਉ ਅੰਬੇਦਕਰ ਅਤੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ, ਡਰਾਫਟ ਕਮੇਟੀ ਦੇ ਹੋਰ ਮੈਬਰਾਂ ਅਤੇ ਸੰਵਿਧਾਨ ਨਾਲ ਜੁੜੀਆਂ ਅਹਿਮ ਤਰੀਕਾਂ ਬਾਰੇ ਦੱਸਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਏ.ਐਨ.ਓ. ਸਤਵੀਰ ਸਿੰਘ ਨੇ ਕਿਹਾ ਕਿ ਸਾਡਾ ਵਿਸ਼ਵ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ ਅਤੇ ਇਹ ਦੇਸ਼ ਦਾ ਸਰਵਉੱਚ ਕਾਨੂੰਨ ਹੈ ਜਿਸਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ ਅਤੇੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਅਤੇ ਕਰਤੱਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸਕੂਲ ਦੇ ਸਾਰੇ ਸਟਾਫ ਮੈਂਬਰ ਮੌਜੂਦ ਸਨ।
Newsline Express

Related Articles

Leave a Comment