????ਰਾਤ ਸਮੇਂ ਦੁਕਾਨਾਂ ‘ਚੋਂ ਚੋਰੀ ਕਰਨ ਵਾਲੇ 3 ਗ੍ਰਿਫ਼ਤਾਰ
????ਦੋ ਲੱਖ ਰੁਪਏ ਦੀ ਕੀਮਤ ਦੇ 10 ਮੋਬਾਇਲ ਬਰਾਮਦ
ਪਟਿਆਲਾ, 17 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – CIA ਸਟਾਫ਼ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਰਾਤਾਂ ਨੂੰ ਚੋਰੀਆਂ ਕਰਨ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆ ਵਿਚ ਰਾਹੁਲ ਪਾਂਡੇ ਪੁੱਤਰ ਗਿਰਧਰ ਦਿਆਲ ਵਾਸੀ ਪ੍ਰਤਾਪ ਨਗਰ ਪਟਿਆਲਾ, ਸ਼ਿਵਾ ਕੁਮਾਰ ਪੁੱਤਰ ਰਾਜੂ ਸਿੰਘ ਵਾਸੀ ਸੇਂਚੁਰੀ ਇੰਕਲੇਵ ਪਟਿਆਲਾ ਅਤੇ ਸੋਨੂੰ ਕੁਮਾਰ ਪੁੱਤਰ ਦੀ ਰਾਜ ਵਾਸੀ ਕਿਰਾਏਦਾਰ ਬਰਾੜ ਸਟਰੀਟ 22 ਨੰਬਰ ਫਾਟਕ ਪਟਿਆਲਾ ਸ਼ਾਮਿਲ ਹਾਂ6। ਉਨ੍ਹਾਂ ਦੱਸਿਆ ਕਿ ਸੀ ਆਈ ਏ ਸਟਾਫ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਤਿੰਨਾਂ ਨੂੰ ਗਿਰਫਤਾਰ ਕਰਕੇ ਥਾਣਾ ਪਸਿਆਣਾ ਵਿਖੇ ਧਾਰਾ 457 ਤੇ 380 ਆਈ ਪੀ ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ। ਇਨ੍ਹਾਂ ਤੋਂ5ਖੇਡੀ ਗੁੱਜਰਾਂ ਰੋਡ ਉਤੇ ਚੌਹਾਨ ਕਮਿਊਨੀਕੇਸ਼ਨ ਤੋਂ ਚੋਰੀ ਕਿਤੇ 10 ਮੋਬਾਇਲ ਫੋਨ ਬਰਾਮਦ ਕਰ ਲਏ ਹਨ ਜਿਨ੍ਹਾਂ ਦੀ ਕੀਮਤ 2 ਲੱਖ ਰੁਪਏ ਦੇ ਕਰੀਬ ਹੈ। ਐਸਐਸਪੀ ਨੇ ਦੱਸਿਆ ਕਿ ਗਿਰਫ਼ਤਾਰ ਦੋਸ਼ੀਆਂ ਵਿਚੋਂ ਰਾਹੁਲ ਪਾਂਡੇ ਦੇ ਖਿਲਾਫ ਚਿਰੀ ਦੇ ਪਹਿਲਾਂ ਹੀ 6 ਮਾਮਲੇ ਦਰਜ਼ ਹਨ ਜਦਕਿ ਸੋਨੂੰ ਕੁਮਾਰ ਖਿਲਾਫ ਚੋਰੀ ਤੇ ਕੁੱਟਮਾਰ ਦੇ 3 ਕੇਸ ਦਰਜ ਹਨ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਪੁਲਿਸ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਉਤੇ ਨਹੀਂ ਬਖਸ਼ੇਗੀ। ਚੋਰਾਂ ਖਿਲਾਫ ਆਪ੍ਰੇਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।