newslineexpres

Joe Rogan Podcasts You Must Listen
Home Information 4 ਰੋਜ਼ਾ ਮੇਲਾ ‘ਜਾਗਦੇ ਜੁਗਨੂੰਆਂ ਦਾ’, ਦਾ ਹੋਇਆ ਆਗਾਜ਼

4 ਰੋਜ਼ਾ ਮੇਲਾ ‘ਜਾਗਦੇ ਜੁਗਨੂੰਆਂ ਦਾ’, ਦਾ ਹੋਇਆ ਆਗਾਜ਼

by Newslineexpres@1

– ਮੇਲੇ ਰਾਹੀਂ ਹਵਾ, ਪਾਣੀ, ਪੌਣ ਨੂੰ ਬਚਾਉਣ ਅਤੇ ਪੰਜਾਬੀ ਵਿਰਸੇ ਦੀ ਬਾਤ ਪਾਉਣ ਦੀ ਕੋਸ਼ਿਸ਼

ਬਰਨਾਲਾ, 5 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਧਰਤੀ, ਪਾਣੀ, ਹਵਾ ਨੂੰ ਬਚਾਉਣ ਅਤੇ ਪੰਜਾਬੀ ਵਿਰਸੇ ਦੀ ਬਾਤ ਪਾਉਣ ਦੀ ਕੋਸ਼ਿਸ ਲਈ ਚਾਰ ਰੋਜ਼ਾ ਮੇਲਾ ‘ਜਾਗਦੇ ਜੁਗਨੂੰਆਂ ਦਾ’ ਬਰਨਾਲਾ ਦੀ ਅਨਾਜ ਮੰਡੀ ਵਿੱਚ ਸ਼ੁਰੂ ਹੋ ਗਿਆ ਹੈ। ਬਠਿੰਡਾ ‘ਚ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਇਹ ਮੇਲਾ ਬਰਨਾਲਾ ਦੀ ਅਨਾਜ ਮੰਡੀ ਵਿੱਚ ਵੈਲਫੇਅਰ ਸੁਸਾਇਟੀ ਰਜਿ. ਬਠਿੰਡਾ ਵੱਲੋਂ ਆਜੀਵਿਕਾ ਮਿਸ਼ਨ ਬਠਿੰਡਾ , ਬਰਨਾਲਾ ਅਤੇ ਬੀ ਕੀਪਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਮੇਲੇ ਦੀ ਸ਼ਰੂਆਤ ਬੱਚਿਆਂ ਵੱਲੋਂ ਗਾਏ ਸ਼ਬਦ ਕੀਰਤਨ ਨਾਲ ਕੀਤੀ ਗਈ। ਇਸ ਮੇਲੇ ਵਿਚ ਕੁਦਰਤੀ ਖੇਤੀ ਕਿਉਂ ਜ਼ਰੂਰੀ ਹੈ ਅਤੇ ਪੰਜਾਬ ਦੀ ਜਵਾਨੀ ਦਾ ਵਿਦੇਸ਼ਾਂ ਵੱਲ ਪਰਵਾਸ ਤੇ ਸੰਵਾਦ ਰਚਾਇਆ ਗਿਆ ਜਿਸ ਵਿੱਚ ਸਫ਼ਲ ਕਿਸਾਨ ਤੇ ਚਿੰਤਕ ਹਰਦੀਪ ਸਿੰਘ ਜਟਾਣਾ ਨਾਲ ਹਰਜਿੰਦਰ ਸਿੰਘ ਸਿੱਧੂ ਨੇ ਵਾਰਤਾਲਾਪ ਕੀਤਾ। ਉੱਘੇ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਇਸ ਵਾਰਤਾਲਾਪ ਦੀ ਸ਼ਲਾਘਾ ਕੀਤੀ। ਪ੍ਰੀਤਇੰਦਰ ਸਿੰਘ ਬਰਾੜ ਨਾਲ ਨਾਲ ਰੂਬਰੂ ਜਗਜੀਤ ਸਿੰਘ ਮਾਨ ਹੋਏ। ਵਾਰਤਾਲਾਪ ਦੌਰਾਨ ਬਰਾੜ ਵੱਲੋਂ ਸਾਈਕਲਿੰਗ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਮੇਲਾ ਜਾਗਦੇ ਜੁਗਨੂੰਆਂ ਦਾ ਕਿਉਂ ਜ਼ਰੂਰੀ ਹੈ, ਬਾਰੇ ਜਗਤਾਰ ਸਿੰਘ ਅਣਜਾਣ ਨੇ ਗੁਰਪ੍ਰੀਤ ਸਿੰਘ ਦਬੜੀਖਾਨਾ ਨਾਲ ਸੰਵਾਦ ਰਚਾਇਆ। ਜੈ ਹੋ ਨਾਟਕ ਕਲਾ ਮੰਚ ਵੱਲੋਂ ਬਲਰਾਜ ਸਾਗਰ ਦਾ ਲਿਖਿਆ ਨਾਟਕ ‘ਸੁਲਗਦੀ ਧਰਤੀ’ ਖੇਡਿਆ ਜਿਸ ਨੂੰ ਦੇਖ ਕੇ ਹਾਜ਼ਰੀਨ ਭਾਵੁਕ ਹੋ ਗਏ।

ਮੇਲੇ ਨੂੰ ਸਹਿਯੋਗ ਕਰਨ ਵਿੱਚ ਸਾਹਿਤਕਾਰ ਬੂਟਾ ਸਿੰਘ ਚੌਹਾਨ, ਇਕਬਾਲ ਕੌਰ ਉਦਾਸੀ, ਜਨਿੰਦਰ ਜੋਸ਼ੀ ਜਿਲ੍ਹਾ ਲੋਕ ਸੰਪਰਕ ਵਿਭਾਗ ਦਫਤਰ ਬਰਨਾਲਾ,ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ ਅਫਸਰ, ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫ਼ਸਰ , ਪਰਮਜੀਤ ਕੌਰ ਭੁੱਲਰ, ਇਕਬਾਲ ਕੌਰ ਉਦਾਸੀ, ਜਗਪਾਲ ਸਿੰਘ ਰੌਲ, ਬਲਵੀਰ ਆਰਟਿਸਟ, ਭੁਪਿੰਦਰ ਆਰਟਿਸਟ, ਪਾਲ ਦੇਹੜਕਾ , ਗੁਰਸੇਵਕ ਸਿੰਘ ਧੌਲਾ, ਸਮੂਹ ਪੰਜਾਬੀ ਲੋਕਧਾਰਾ ਸੰਸਥਾ ਤੋਂ ਇਲਾਵਾ ਮੇਲਾ ਚਾਰ ਜਾਗਦੇ ਜੁਗਨੂੰਆਂ ਦਾ ਵੈਲਫੇਅਰ ਸੁਸਾਇਟੀ ਰਜਿ. ਦੀ ਟੀਮ ਵਿੱਚੋਂ ਮੇਲੇ ਦੀ ਸਫਲ ਸ਼ੁਰੂਆਤ ਲਈ ਜਗਤਾਰ ਅਣਜਾਣ, ਹਰਵਿੰਦਰ ਸਿੰਘ ਬਰਾੜ, ਸੁਖਵਿੰਦਰ ਸਿੰਘ ਚੱਠਾ,ਉਜਾਗਰ ਸਿੰਘ ਢਿੱਲੋਂ , ਹਰਜਿੰਦਰ ਸਿਧੂ,ਪ੍ਰੀਤ ਕੈਂਥ, ਹਰਮਿਲਾਪ ਗਰੇਵਾਲ,ਰੁਪਿੰਦਰ ਕੌਰ ਮੀਡੀਆ ਇੰਚਾਰਜ ਗੁਰਨੈਬ ਸਾਜਨ ਦਿਓਣ ਪਾਲ, ਲਵਪ੍ਰੀਤ ਸ਼ਰਮਾ ਹਰਜਿੰਦਰ ਸਿੰਘ ਕੋਟਲੀ ਵੱਲੋਂ ਜੀ ਤੋੜ ਮੇਹਨਤ ਕੀਤੀ ਗਈ।

Related Articles

Leave a Comment