newslineexpres

Home Latest News ???? ਪੁੱਡਾ ਕੰਪਲੈਕਸ ਪਟਿਆਲਾ ਅੱਗੇ ਰੈਲੀ ਤੇ ਅਰਥੀ ਫੂਕ ਮੁਜਾਹਰਾ ਅੱਜ ; ਕਰਮਚਾਰੀਆਂ ਦੀ ਭੁੱਖ ਹੜਤਾਲ ਸਤਵੇਂ ਦਿਨ ਵੀ ਜਾਰੀ

???? ਪੁੱਡਾ ਕੰਪਲੈਕਸ ਪਟਿਆਲਾ ਅੱਗੇ ਰੈਲੀ ਤੇ ਅਰਥੀ ਫੂਕ ਮੁਜਾਹਰਾ ਅੱਜ ; ਕਰਮਚਾਰੀਆਂ ਦੀ ਭੁੱਖ ਹੜਤਾਲ ਸਤਵੇਂ ਦਿਨ ਵੀ ਜਾਰੀ

by Newslineexpres@1

???? ਪੁੱਡਾ ਕੰਪਲੈਕਸ ਪਟਿਆਲਾ ਅੱਗੇ ਰੈਲੀ ਤੇ ਅਰਥੀ ਫੂਕ ਮੁਜਾਹਰਾ ਅੱਜ

???? ਕਰਮਚਾਰੀਆਂ ਦੀ ਭੁੱਖ ਹੜਤਾਲ ਸਤਵੇਂ ਦਿਨ ਵੀ ਜਾਰੀ

ਪਟਿਆਲਾ, 23 ਮਈ – ਸੁਰਜੀਤ ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ –  ਪੰਜਾਬ ਫੀਲਡ ਐਂਡ ਵਰਕਸ਼ਾਪ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵਲੋਂ ਮੰਡਲ ਇੰਜੀਨੀਅਰ (ਜ ਸ), ਪੀ ਡੀ ਏ ਪਟਿਆਲਾ ਦੇ ਦਫ਼ਤਰ ਅੱਗੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਲਾਗਾਤਾਰ ਚਲ ਰਹੀ ਭੁੱਖ ਹੜਤਾਲ ਅੱਜ ਸਤਵੇਂ ਦਿਨ ਵਿਚ ਪੁੱਜ ਗਈ। ਅੱਜ ਦੀ ਭੁੱਖ ਹੜਤਾਲ ‘ਤੇ ਰਿੰਕੂ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਹਰੀਸ਼ ਕੁਮਾਰ ਤੇ ਮਿੰਟੂ ਬੈਠੇ। ਅੱਜ ਦੀ ਭੁੱਖ ਹੜਤਾਲ ਕੈਂਪ ਨੂੰ ਜਥੇਬੰਦੀ ਦੇ ਸੁਬਾਈ ਆਗੂਆਂ ਸੀਸਨ ਕੁਮਾਰ, ਮੱਖਣ ਸਿੰਘ, ਭੁਪਿੰਦਰ ਸਿੰਘ, ਸਨੀ ਕੁਮਾਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੁੱਡਾ ਅਧਿਕਾਰੀਆਂ ਵਲੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 24 ਮਈ ਨੂੰ ਪੁੱਡਾ ਕੰਪਲੈਕਸ ਪਟਿਆਲਾ ਅੱਗੇ ਰੈਲੀ ਕਰਕੇ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ ਅਤੇ ਜੇਕਰ ਫਿਰ ਵੀ ਮੰਗਾਂ ਦਾ ਹੱਲ ਦੋ ਧਿਰੀ ਗੱਲਬਾਤ ਰਾਹੀਂ ਨਾ ਕੀਤਾ ਗਿਆ ਤਾਂ ਤਿੱਖੇ ਸੰਘਰਸ਼ ਦਾ ਐਲਾਨ ਮੌਕੇ ਉਤੇ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਕਈ ਕਈ ਸਾਲਾਂ ਤੋਂ ਕੰਮ ਕਰਦੇ ਕਨਟ੍ਰੈਕਟ ਕਰਮਚਾਰੀਆਂ ਦੀ ਇੱਕ ਅਪ੍ਰੈਲ ਤੋਂ ਕੀਤੀ ਛਾਂਟੀ ਰੱਦ ਕਰਕੇ ਸਰਕਾਰ ਉਨ੍ਹਾਂ ਨੂੰ ਡਿਊਟੀ ‘ਤੇ ਰੱਖੇ, ਸਰਕਾਰ ਵਲੋਂ ਵਧੇ ਰੇਟਾਂ ਦਾ ਏਰੀਅਰ ਤੁਰੰਤ ਦਿੱਤਾ ਜਾਵੇ, ਈ ਪੀ ਐੱਫ ਦੀਆਂ ਸਟੇਟਮੈਂਟਾਂ ਤੁਰੰਤ ਦਿਤੀਆਂ ਜਾਣ, ਬੋਨਸ ਦਾ ਏਰੀਅਰ ਦਿੱਤਾ ਜਾਵੇ, ਈ ਐਸ ਆਈ ਦੇ ਕਾਰਡ ਦਿੱਤੇ ਜਾਣ ਅਤੇ ਜੁਲਾਈ 2022 ਦੀ ਰੁਕੀ ਤਨਖਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਰਮਚਾਰੀਆਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਅਗਲੇ ਤਿੱਖੇ ਐਕਸ਼ਨ ਵਿਚ ਮੰਡਲ ਇੰਜੀਨੀਅਰ ਦੀ ਰਿਹਾਇਸ਼ ਅੱਗੇ ਜਗਰਾਤਾ ਵੀ ਕੀਤਾ ਜਾ ਸਕਦਾ ਹੈ, ਕਿਉਂਕਿ ਬਾਕੀ ਪ੍ਰੋਗਰਾਮ ਸਬਾਈ ਆਗੂਆਂ ਨਾਲ ਮੀਟਿੰਗ ਕਰਕੇ ਐਲਾਨ ਕੀਤਾ ਜਾਵੇਗਾ।
ਅੱਜ ਦੇ ਭੁੱਖ ਹੜਤਾਲੀ ਕੈਂਪ ਵਿੱਚ ਨਰੇਸ ਕੁਮਾਰ, ਸਤਨਾਮ ਸਿੰਘ, ਧਰਮਿੰਦਰ ਸਿੰਘ, ਸੁੱਖਪਾਲ ਸਿੰਘ, ਸਨੀ, ਮੋਹਨ ਸਿੰਘ, ਚੇਤਨ ਤੇ ਹੋਰਾਂ ਨੇ ਵੀ ਸ਼ਮੂਲੀਅਤ ਕੀਤੀ। Newsline Express

Related Articles

Leave a Comment