
???? ਪੈਨਸ਼ਰਨਜ ਵੈਲਫੇਅਰ ਐਸੋਸੀਏਸ਼ਨ ਦਾ ਵਫਦ ਮੰਗਾਂ ਨੂੰ ਲੈਕੇ ਅਧਿਕਾਰੀਆਂ ਨੂੰ ਮਿਲਿਆ
ਸੰਗਰੂਰ – ਨਿਊਜ਼ਲਾਈਨ ਐਕਸਪ੍ਰੈਸ – ਆਲ ਪੈਨਸ਼ਰਨਜ਼ ਵੈਲਫੇਅਰ ਐਸੋਸੀਏਸ਼ਨ ਦਾ ਵਿਸ਼ਾਲ ਵਫਦ ਸਰਪ੍ਰਸਤ ਜਗਦੀਸ ਸ਼ਰਮਾ ਦੀ ਅਗਵਾਈ ਵਿੱਚ ਮੈਨੇਜਰ ਲੀਡ ਬੈਂਕ ਸੰਜੀਵ ਅੱਗਰਵਾਲ ਸਟੇਟ ਬੈਂਕ ਆਫ ਪਟਿਆਲਾ ਨੂੰ ਮਿਲਿਆ। ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਜੁਲਾਈ 2015 ਤੋਂ ਦਸੰਬਰ 2015 ਤੱਕ ਅਤੇ 6% ਡੀ.ਏ ਦੇ ਬਕਾਏ ਜੂਨ ਮਹੀਨੇ ਵਿੱਚ ਦੇਣ, ਜੁਲਾਈ 2023 ਤੋਂ ਪੈਨਸ਼ਨਰਾਂ ਨੂੰ ਬਣਦਾ ਐਲ.ਟੀ.ਸੀ ਜੁਲਾਈ ਮਹੀਨੇ ਵਿੱਚ ਦੇਣ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕਰਨ ਲਈ ਮੈਮੋਰੰਡਮ ਦਿੱਤਾ। ਐਸੋਸੀਏਸ਼ਨ ਵੱਲੋਂ ਬੈਂਕ ਪ੍ਰਬੰਧਕਾਂ ਨੂੰ ਰੋਸ ਜਾਹਿਰ ਕਰਦਿਆਂ ਦੱਸਿਆ ਕਿ ਕਈ ਬੈਕਾਂ ਵੱਲੋਂ ਐਲ.ਟੀ.ਸੀ ਸਮੇਂ ਸਿਰ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਜਾਂਦੀ ਜਿਸ ਕਰਕੇ ਪੈਨਸ਼ਨਰਾਂ ਨੂੰ ਬੈਂਕਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਅਲਾਵਾ ਜੋ ਪੈਨਸ਼ਨ ਰੀਵਾਇਜ਼ਡ ਦੇ ਕੇਸ ਏ.ਜੀ. ਪੰਜਾਬ ਵੱਲੋਂ ਪ੍ਰਵਾਨ ਹੋ ਕੇ ਜਿਲ੍ਹਾ ਖਜਾਨਾ ਦਫਤਰਾਂ ਵੱਲੋਂ ਬੈਂਕਾਂ ਨੂੰ ਭੇਜੇ ਜਾਂਦੇ ਹਨ, ਉਹ ਕਈ ਮਹੀਨੇ ਬੈਂਕਾਂ ਦੀਆਂ ਦਰਾਜ਼ਾਂ ਵਿੱਚ ਹੀ ਪਏ ਰਹਿੰਦੇ ਹਨ। ਜਦਕਿ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਹਦਾਇਤਾਂ ਹਨ ਕਿ ਪੈਨਸ਼ਰਨਾਂ ਦੇ ਕੇਸਾਂ ਵਿੱਚ ਕੀਤੀ ਦੇਰੀ ਬੈਂਕ ਪ੍ਰਸ਼ਾਸਨ ਦੀ ਬਦਨਾਮੀ ਕਰਦੀ ਹੈ।
ਲੀਡ ਬੈਂਕ ਦੇ ਪ੍ਰਬੰਧਕ ਵੱਲੋਂ ਵਿਸਵਾਸ਼ ਦਿਵਾਇਆ ਕਿ ਪੈਨਸ਼ਨਰਾਂ ਦੇ ਮਸਲਿਆਂ ਸੰਬੰਧੀ ਬੈਂਕਾਂ ਦੇ ਸਾਰੇ ਮੈਨੇਜਰਾਂ ਦੀ ਮੀਟਿੰਗ ਸੱਦਕੇ ਹੱਲ ਲੱਭਿਆ ਜਾਵੇਗਾ। ਇਸ ਸੰਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਤਾ ਰਾਮ ਸਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਦੀ 8 ਜੂਨ ਦੀ ਮਹੀਨਾਵਾਰ ਮੀਟਿੰਗ ਵਿੱਚ ਬੈਂਕਾਂ ਦੀ ਕਾਰਜਗੁਜਾਰੀ ਬਾਰੇ ਵਿਚਾਰ ਕਰਨ ਉਪਰੰਤ ਬੈਂਕਾਂ ਦੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਉਲੀਕਿਆਂ ਜਾਵੇਗਾ। ਇਸ ਮੌਕੇ ਬਿੱਕਰ ਸਿੰਘ ਸਿਬੀਆ, ਕੁਲਵੰਤ ਸਿੰਘ, ਭੀਮ ਸੈਨ, ਮੋਹਨ ਸਿੰਘ ਬਾਵਾ, ਸੁਖਦੇਵ ਸਿੰਘ, ਚਰਨਪਾਲ ਸਿੰਘ, ਰਾਮ ਲਾਲ ਸਰਮਾ, ਹਵਾ ਸਿੰਘ ਤੇ ਹੋਰ ਹਾਜ਼ਰ ਸਨ।
Newsline Express