newslineexpres

Home Education ???? ਪੰਜਾਬੀ ਯੂਨੀਵਰਸਿਟੀ ਨੈਸ਼ਨਲ ਇੰਸਟੀਚਿਊਟ ਆਫ਼ ਰੈਂਕਿੰਗ ਫਰੇਮਵਰਕ (N.I.R.F) ਦੀ ਲਿਸਟ ਵਿੱਚੋ ਹੋਈ ਬਾਹਰ ; ਬਾਹਰ ਹੋਣ ਦੇ ਕਾਰਨਾਂ ਦੀ ਪੜਤਾਲ ਅਤੇ ਵੱਡੇ ਸੁਧਾਰਾਂ ਦੀ ਲੋੜ : ਐਡਵੋਕੇਟ ਪ੍ਰਭਜੀਤਪਾਲ ਸਿੰਘ

???? ਪੰਜਾਬੀ ਯੂਨੀਵਰਸਿਟੀ ਨੈਸ਼ਨਲ ਇੰਸਟੀਚਿਊਟ ਆਫ਼ ਰੈਂਕਿੰਗ ਫਰੇਮਵਰਕ (N.I.R.F) ਦੀ ਲਿਸਟ ਵਿੱਚੋ ਹੋਈ ਬਾਹਰ ; ਬਾਹਰ ਹੋਣ ਦੇ ਕਾਰਨਾਂ ਦੀ ਪੜਤਾਲ ਅਤੇ ਵੱਡੇ ਸੁਧਾਰਾਂ ਦੀ ਲੋੜ : ਐਡਵੋਕੇਟ ਪ੍ਰਭਜੀਤਪਾਲ ਸਿੰਘ

by Newslineexpres@1

???? ਪੰਜਾਬੀ ਯੂਨੀਵਰਸਿਟੀ ਨੈਸ਼ਨਲ ਇੰਸਟੀਚਿਊਟ ਆਫ਼ ਰੈਂਕਿੰਗ ਫਰੇਮਵਰਕ (N.I.R.F) ਦੀ ਲਿਸਟ ਵਿੱਚੋ ਹੋਈ ਬਾਹਰ

???? ਬਾਹਰ ਹੋਣ ਦੇ ਕਾਰਨਾਂ ਦੀ ਪੜਤਾਲ ਅਤੇ ਵੱਡੇ ਸੁਧਾਰਾਂ ਦੀ ਲੋੜ : ਐਡਵੋਕੇਟ ਪ੍ਰਭਜੀਤਪਾਲ ਸਿੰਘ

ਪਟਿਆਲਾ, 7 ਜੂਨ – ਰਾਕੇਸ਼ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਨੈਸ਼ਨਲ ਇੰਸਟੀਚਿਊਟ ਆਫ਼ ਰੈਂਕਿੰਗ ਫਰੇਮਵਰਕ (N.I.R.F) ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਸਰਕਾਰ ਦੇ ਸਿੱਖਿਆ ਅਤੇ ਵਿਦੇਸ਼ ਰਾਜ ਮੰਤਰੀ ਰਾਜ ਕੁਮਾਰ ਰੰਜਨ ਸਿੰਘ ਵਲੋਂ ਸਾਲ 2023 ਭਾਰਤ ਦੇ ਸਿੱਖਿਆ ਸੰਸਥਾਨਾਂ ਦੀ ਰੈਂਕਿੰਗ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿਚ ਇਸ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲੇ ਟਾਪ 100 ਯੂਨੀਵਰਸਿਟੀਆਂ ਦੀ ਨੈਸ਼ਨਲ ਇੰਸਟੀਚਿਊਟ ਆਫ਼ ਰੈਂਕਿੰਗ ਫਰੇਮਵਰਕ (N.I.R.F) ਦੀ ਰੈਂਕਿੰਗ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਿੱਚ ਨਾਕਾਮਯਾਬ ਰਹੀ ਹੈ। ਇਸ ਪ੍ਰਤੀ ਆਪਣੀ ਪ੍ਰਤੀਕਿਰਿਆ ਜਾਹਰ ਕਰਦੇ ਹੋਏ ਪ੍ਰਸਿੱਧ ਸਮਾਜ ਸੇਵਕ ਤੇ ਸੀਨੀਅਰ ਵਕੀਲ ਐਡਵੋਕੇਟ ਪ੍ਰਭਜੀਤਪਾਲ ਸਿੰਘ ਨੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਿਛਲੇ ਸਾਲ N.I.R.F ਦੀ ਸੂਚੀ ਵਿੱਚ 64ਵੇਂ ਸਥਾਨ ਉਤੇ ਸੀ ਪ੍ਰੰਤੂ ਇਸ ਵਾਰ N.I.R.F ਦੀ ਸੂਚੀ ਵਿੱਚੋਂ ਬਾਹਰ ਹੋ ਜਾਣਾ ਬਹੁਤ ਹੀ ਨਿਰਾਸ਼ਾਜਨਕ ਹੈ। ਉਨ੍ਹਾਂ ਨੈਸ਼ਨਲ ਇੰਸਟੀਚਿਊਟ ਆਫ਼ ਰੈਂਕਿੰਗ ਫਰੇਮਵਰਕ (N.I.R.F) ਦੀ ਰੈਂਕਿੰਗ ਪ੍ਰਣਾਲੀ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ N.I.R.F ਵੱਖ-2 ਮਾਪਦੰਡਾਂ ਤਹਿਤ ਸਿੱਖਿਆ ਸੰਸਥਾਂਵਾਂ ਦੀ ਰੈਂਕਿੰਗ ਜਿਸ ਵਿੱਚ ਟੀਚਿੰਗ ਐਂਡ ਲਰਨਿੰਗ ਰੀਸੌਰਸ (T.L.R), ਗ੍ਰੈਜੁਏਸ਼ਨ ਆਊਟਕਮ (G.O), ਆਊਟਰੀਚ ਐਂਡ ਇੰਕਲੀਊਸੀਵੀਟੀ (O.I), ਰਿਸਰਚ ਐਂਡ ਪ੍ਰੋਫੈਸ਼ਨਲ ਇਮਪੈਕ੍ਟ (R.P.I), ਪੀਅਰ ਪ੍ਰੈਸ਼ਪਨ (P.R) ਦੇ ਆਧਾਰ ‘ਤੇ ਰੈਂਕਿੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਫਾਰਮੈਸੀ ਸੰਸਥਾਂਵਾਂ ਵਿੱਚੋਂ ਪੰਜਾਬੀ ਯੂਨੀਵਰਸਿਟੀ ਨੇ 18ਵਾਂ ਸਥਾਨ ਹਾਸਲ ਕੀਤਾ ਹੈ ਪਰ ਓਵਰਆਲ N.I.R.F ਦੀ ਲਿਸਟ ਵਿੱਚੋਂ ਜਿਹੜੇ ਵੀ ਕਾਰਨਾਂ ਕਰਕੇ ਪੰਜਾਬੀ ਯੂਨੀਵਰਸਿਟੀ ਬਾਹਰ ਰਹੀ ਹੋਵੇ, ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਉਨ੍ਹਾਂ ਕਾਰਨਾਂ ਦੀ ਪੜਤਾਲ ਅਤੇ ਵੱਡੇ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਪੰਜਾਬੀ ਯੂਨੀਵਰਸਿਟੀ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਕਰਕੇ ਇਸ ਦੀ ਸਾਖ ਨੂੰ ਕਾਇਮ ਰੱਖਿਆ ਜਾ ਸਕੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਗੌਰਵ ਪੰਜਾਬੀ ਯੂਨੀਵਰਸਿਟੀ ਸਿੱਖਿਆ ਦਾ ਚਾਨਣ ਮੁਨਾਰਾ ਕਿਤੇ ਆਪ ਹੀ ਹਨ੍ਹੇਰੇ ਵਿੱਚ ਗੁੰਮ ਨਾ ਹੋ ਕੇ ਰਹਿ ਜਾਵੇ।
Newsline Express

Related Articles

Leave a Comment