newslineexpres

Joe Rogan Podcasts You Must Listen
Home Latest News ???? ਸ਼ਿਵ ਸੈਨਾ ਹਿੰਦੂਸਤਾਨ ਨੇ ਦੁੱਜੇ ਦਿਨ ਵੀ ਹੜ੍ਹ ਪੀੜਤਾਂ ਲਈ ਵੰਡਿਆ ਦੁੱਧ ; ਸ਼ਹਿਰੀ ਤੇ ਪੇਂਡੂ ਹੜ੍ਹ ਪੀੜ੍ਹਤਾਂ ਨੂੰ ਸਰਕਾਰ ਦੇਵੇ ਪੂਰਾ ਮੁਆਵਜ਼ਾ : ਪਵਨ ਗੁਪਤਾ

???? ਸ਼ਿਵ ਸੈਨਾ ਹਿੰਦੂਸਤਾਨ ਨੇ ਦੁੱਜੇ ਦਿਨ ਵੀ ਹੜ੍ਹ ਪੀੜਤਾਂ ਲਈ ਵੰਡਿਆ ਦੁੱਧ ; ਸ਼ਹਿਰੀ ਤੇ ਪੇਂਡੂ ਹੜ੍ਹ ਪੀੜ੍ਹਤਾਂ ਨੂੰ ਸਰਕਾਰ ਦੇਵੇ ਪੂਰਾ ਮੁਆਵਜ਼ਾ : ਪਵਨ ਗੁਪਤਾ

by Newslineexpres@1

???? ਸ਼ਿਵ ਸੈਨਾ ਹਿੰਦੂਸਤਾਨ ਨੇ ਦੁੱਜੇ ਦਿਨ ਵੀ ਹੜ੍ਹ ਪੀੜਤਾਂ ਲਈ ਵੰਡਿਆ ਦੁੱਧ

???? ਪਵਨ ਗੁਪਤਾ ਨੇ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਦਾ ਲਿਆ ਜਾਇਜ਼ਾ

???? ਸ਼ਹਿਰੀ ਤੇ ਪੇਂਡੂ ਹੜ੍ਹ ਪੀੜ੍ਹਤਾਂ ਨੂੰ ਸਰਕਾਰ ਦੇਵੇ ਪੂਰਾ ਮੁਆਵਜ਼ਾ : ਪਵਨ ਗੁਪਤਾ 

ਪਟਿਆਲਾ, 12 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ –  ਸ਼ਿਵ ਸੈਨਾ ਹਿੰਦੁਸਤਾਨ ਦੀ ਟੀਮ ਨੇ ਆਪਣੇ ਕੌਮੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਹੇਠ ਅੱਜ ਲਗਾਤਾਰ ਦੁੱਜੇ ਦਿਨ ਵੀ ਹੜ੍ਹ ਪੀੜ੍ਹਤ ਲੋਕਾਂ ਲਈ ਭਾਰੀ ਮਾਤਰਾ ਦੁੱਧ ਦੀ ਵੰਡ ਕੀਤੀ।  ਪਹਿਲਾਂ ਕੀਤੇ ਐਲਾਨ ਮੁਤਾਬਕ ਅੱਜ ਸ਼੍ਰੀ ਰਵਿੰਦਰ ਸਿੰਗਲਾ ਉਪ ਪ੍ਰਧਾਨ ਪੰਜਾਬ ਦੇ ਸਹਿਯੋਗ ਸਦਕਾ ਪਟਿਆਲਾ ਪ੍ਰਸ਼ਾਸਨ ਵਲੋਂ ਲਗਾਏ ਗਏ ਰਾਹਤ ਕੈਂਪਾਂ ਵਿੱਚ ਡੇਢ ਕੁਇੰਟਲ ਦੇ ਕਰੀਬ ਦੁੱਧ ਵੰਡਿਆ ਗਿਆ।

  ਜ਼ਿਕਰਯੋਗ ਹੈ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਸਾਕਸ਼ੀ ਸਾਹਨੀ ਦੀ ਦੇਖਰੇਖ ਹੇਠ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਪ੍ਰੇਮ ਪੈਲੇਸ ਦੇਵੀਗੜ੍ਹ ਰੋਡ ਅਤੇ ਮਹਿੰਦਰਾ ਕਾਲਜ ਪਟਿਆਲਾ ਦੇ ਕੈਂਪਾਂ ਵਿੱਚ ਵਿਸ਼ੇਸ਼ ਤੌਰ ‘ਤੇ ਛੋਟੇ ਬੱਚਿਆਂ ਲਈ ਦੁੱਧ ਨੂੰ ਗਰਮ ਕਰਕੇ ਮਿੱਠਾ ਦੁੱਧ ਵੰਡਿਆ ਜਾਂਦਾ ਹੈ, ਤਾਂ ਜੋ ਛੋਟੇ ਬੱਚਿਆਂ ਨੂੰ ਖਾਣ-ਪੀਣ ਦੀ ਕੋਈ ਕਮੀ ਨਾ ਆਵੇ।  

  ਸ਼ਿਵ ਸੈਨਾ ਹਿੰਦੁਸਤਾਨ ਦੇ ਹੋਰ ਸੀਨੀਅਰ ਆਗੂ ਮੈਡਮ ਸਵਰਾਜ ਘੁੰਮਣ ਭਾਟੀਆ ਪ੍ਰਧਾਨ ਉੱਤਰੀ ਭਾਰਤ ਮਹਿਲਾ ਸੈਨਾ, ਕਾਂਤਾ ਬਾਂਸਲ, ਮੀਤ ਪ੍ਰਧਾਨ, ਉੱਤਰੀ ਭਾਰਤ ਮਹਿਲਾ ਸੈਨਾ, ਸ਼੍ਰੀ ਰਾਜਿੰਦਰ ਪਾਲ ਆਨੰਦ, ਸੇਵਾਮੁਕਤ ਡੀ.ਐਸ.ਪੀ, ਸੀਨੀਅਰ ਮੀਤ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ, ਸ਼੍ਰੀ ਅਮਰਜੀਤ ਬੰਟੀ ਪੰਜਾਬ ਇੰਚਾਰਜ ਯੁਵਾ ਸੈਨਾ, ਸ਼੍ਰੀ ਕੇ.ਕੇ.ਗਾਬਾ ਪੰਜਾਬ ਪ੍ਰਧਾਨ ਹਿੰਦੁਸਤਾਨ ਟਰੇਡ ਆਰਮੀ, ਪ੍ਰਸਿੱਧ ਵਪਾਰੀ ਅਤੇ ਸਮਾਜ ਸੇਵੀ ਸ਼੍ਰੀ ਧੀਰਜ ਗੋਇਲ ਅਤੇ ਉਨ੍ਹਾਂ ਦੇ ਸਪੁੱਤਰ ਸ਼੍ਰੀ ਰਾਕੇਸ਼ ਕੁਮਾਰ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਸ੍ਰੀ ਭੋਲਾ ਸ਼ਰਮਾ ਮੀਤ ਪ੍ਰਧਾਨ ਪਟਿਆਲਾ, ਵਿਸ਼ਾਲ ਕੁਮਾਰ ਆਦਿ ਆਗੂ ਵੀ ਸੇਵਾ ਕਾਰਜਾਂ ਵਿੱਚ ਜੁਟੇ ਰਹੇ।

  ਇਸ ਤੋਂ ਬਾਅਦ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਜੀ ਦੇਵੀਗੜ੍ਹ ਦੇ ਹੜ੍ਹ ਪ੍ਰਭਾਵਿਤ ਪੇਂਡੂ ਖੇਤਰਾਂ ਦੇ ਦੌਰੇ ‘ਤੇ ਗਏ।  ਇਸ ਦੌਰੇ ਦੌਰਾਨ ਦੇਵੀਗੜ੍ਹ ਤੋਂ ਆਗੂ ਰਘਵੀਰ ਸਿੰਘ ਗੁੱਜਰ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਦੇਵੀਗੜ੍ਹ ਦੇ ਆਸ-ਪਾਸ ਪਿੰਡ ਟਾਂਗਰੀ ਨਦੀ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਦਾ ਭਾਰੀ ਵਹਾਅ ਦੇਖਣ ਨੂੰ ਮਿਲਿਆ।  ਹੜ੍ਹ ਪ੍ਰਭਾਵਿਤ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੂੰ ਕਿਹਾ ਕਿ ਸਾਡੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ, ਹਰੇ ਚਾਰੇ ਦੀ ਵੱਡੀ ਘਾਟ ਹੈ, ਪੰਜਾਬ ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਹੜ੍ਹ ਪ੍ਰਭਾਵਿਤ ਪਿੰਡ ਦੇ ਲੋਕਾਂ ਨੇ ਸੁਝਾਅ ਦਿੱਤਾ ਕਿ ਸੜਕ ਦੀ ਕੁਝ ਦੂਰੀ ‘ਤੇ ਨਾਲੀਆਂ ਤੇ ਪੁਲੀਆਂ ਬਣਾਈਆਂ ਜਾਣ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਅਤੇ ਪਾਣੀ ਸੜਕ ‘ਤੇ ਨਾ ਆਵੇ। ਇਸਦੇ ਨਾਲ ਹੜ੍ਹਾਂ ‘ਚ ਸੜਕ ਦਾ ਘੱਟ ਤੋਂ ਘੱਟ ਨੁਕਸਾਨ ਹੋ ਸਕੇ।

   ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਜੀ ਨੇ ਦੇਵੀਗੜ੍ਹ ਦੇ ਆਸ-ਪਾਸ ਹੜ੍ਹ ਪ੍ਰਭਾਵਿਤ ਪਿੰਡ ਦਾ ਦੌਰਾ ਕਰਨ ਉਪਰੰਤ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਭਾਰੀ ਨੁਕਸਾਨ ਨੂੰ ਦੇਖਦੇ ਹੋਏ ਕਿਸਾਨਾਂ ਦੀ 100 ਫੀਸਦੀ ਮਦਦ ਜ਼ਰੂਰ ਕਰੇ।  ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਵਿੱਚ ਵੀ ਹੜ੍ਹਾਂ ਕਾਰਨ ਆਪਣੀ ਜ਼ਿੰਦਗੀ ਦੀ ਕਮਾਈ ਦਾ ਨੁਕਸਾਨ ਭੁਗਤਣ ਵਾਲੇ ਪਰਿਵਾਰਾਂ ਦੀ 100 ਫੀਸਦੀ ਮਦਦ ਕੀਤੀ ਜਾਵੇ। Newsline Express

Related Articles

Leave a Comment