newslineexpres

Home ਪੰਜਾਬ ਇੰਡੋ ਤਿਬਤ ਬਾਰਡਰ ਪੁਲਿਸ ਨੇ ਦੇਸ਼ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਸਮਾਗਮ ਕਰਵਾਇਆ

ਇੰਡੋ ਤਿਬਤ ਬਾਰਡਰ ਪੁਲਿਸ ਨੇ ਦੇਸ਼ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਸਮਾਗਮ ਕਰਵਾਇਆ

by Newslineexpres@1

-ਆਈ.ਟੀ.ਬੀ.ਪੀ. ਦੀ ਬੈਂਡ ਪਲਾਟੂਨ ਨੇ ਰੇਲਵੇ ਸਟੇਸ਼ਨ ‘ਤੇ ਬੈਂਡ ਦੀਆਂ ਧੁਨਾਂ ਨਾਲ ਲੋਕਾਂ ਨੂੰ ਕੀਤਾ ਮੰਤਰ ਮੁਗਧ

ਪਟਿਆਲਾ, 13 ਜੁਲਾਈ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਇੰਡੋ ਤਿਬਤ ਬਾਰਡਰ ਪੁਲਿਸ ਨੇ ਅੱਜ ਦੇਸ਼ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਰੇਲਵੇ ਸਟੇਸ਼ਨ ਪਟਿਆਲਾ ਵਿਖੇ ਮਨਾਇਆ। ਆਈ.ਟੀ.ਬੀ.ਪੀ. ਦੀ ਪਟਿਆਲਾ ਸਥਿਤ 51ਵੀਂ ਬਟਾਲੀਅਨ ਚੌਰਾ ਕੈਂਪਸ, ਰਾਜਪੁਰਾ ਰੋਡ ਵੱਲੋਂ ਅੱਜ ਕਮਾਂਡੈਂਟ 51ਵੀਂ ਬਟਾਲੀਅਨ ਸ੍ਰੀ ਬ੍ਰਿਜ ਮੋਹਨ ਸਿੰਘ ਦੀ ਅਗਵਾਈ ‘ਚ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਪਟਿਆਲਾ ਰੇਲਵੇ ਸਟੇਸ਼ਨ ‘ਤੇ ਸਾਦੇ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਵਾਏ ਇਸ ਸਮਾਗਮ ‘ਚ ਬੈਂਡ ਦੀਆਂ ਧੁਨਾਂ ਨੇ ਉਥੇ ਮੌਜੂਦ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਇਸ ਮੌਕੇ 51ਵੀਂ ਬਟਾਲੀਅਨ ਦੇ ਉਪ ਕਮਾਂਡੈਂਟ ਪੂਰਨ ਰਾਮ ਨੇ ਆਜਾਦੀ ਦਿਵਸ ਦੇ ਮਹੱਤਵ ਅਤੇ ਦੇਸ਼ ਭਗਤੀ ਬਾਰੇ ਹਾਜ਼ਰ ਲੋਕਾਂ ਨੂੰ ਜਾਣਕਾਰੀ ਤੇ ਪ੍ਰੇਰਿਤ ਕਰਦਿਆ ਦੇਸ਼ ਦੀ 75ਵੀਂ ਆਜਾਦੀ ਵਰੇਗੰਢ ਨੂੰ ਵਿਸ਼ੇਸ਼ ਤੌਰ ‘ਤੇ ਮਨਾਉਣ ਲਈ ਕਿਹਾ। ਸਮਾਗਮ ਦੌਰਾਨ ਉਨ੍ਹਾਂ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਵੀ ਉਤਸ਼ਾਹਤ ਕੀਤਾ। ਇਸ ਮੌਕੇ 51ਵੀਂ ਬਟਾਲੀਅਨ ਦੇ ਅਧਿਕਾਰੀਆਂ ਸਮੇਤ, ਰੇਲਵੇ ਸਟਾਫ਼, ਜੀ.ਆਰ.ਪੀ., ਪੰਜਾਬ ਪੁਲਿਸ ਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

Related Articles

Leave a Comment