newslineexpres

Home Uncategorized ਇੱਕ ਪੀਸੀਐੱਸ ਅਧਿਕਾਰੀ ਦੀ ਪਤਨੀ ਦਾ ਘਰ ਵਿੱਚ ਕਤਲ

ਇੱਕ ਪੀਸੀਐੱਸ ਅਧਿਕਾਰੀ ਦੀ ਪਤਨੀ ਦਾ ਘਰ ਵਿੱਚ ਕਤਲ

by Newslineexpres@1

ਇੱਕ ਪੀਸੀਐੱਸ ਅਧਿਕਾਰੀ ਦੀ ਪਤਨੀ ਦਾ ਘਰ ਵਿੱਚ ਕਤਲ

ਨਾਲ ਦੇ ਕਮਰੇ ਵਿੱਚ ਲਟਕਦੀ ਮਿਲੀ ਭਤੀਜੇ ਦੀ ਲਾਸ਼

ਚੰਡੀਗੜ੍ਹ,14 ਜੁਲਾਈ

-ਨਿਊਜ਼ਲਾਈਨ ਐਕਸਪ੍ਰੈਸ ਬਿਊਰੋ

ਇੱਕ ਪੀ.ਸੀ.ਐੱਸ. ਅਧਿਕਾਰੀ ਘਣਸ਼ਿਆਮ ਵਰਮਾ ਜੋ ਪ੍ਰਯਾਗਰਾਜ ਵਿੱਚ ਸਹਾਇਕ ਇੰਸਪੈਕਟਰ ਜਨਰਲ ਵਜੋਂ ਤਾਇਨਾਤ ਹਨ, ਦੀ 43 ਸਾਲਾਂ ਪਤਨੀ ਅਨੀਤਾ ਵਰਮਾ ਦਾ ਉਸਦੇ ਘਰ ਵਿੱਚ ਹੀ ਕਤਲ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਉਸ ਦੇ 38 ਸਾਲਾਂ ਭਤੀਜੇ ਅਜੀਤ ਦੀ ਲਾਸ ਇਥੋਂ ਦੇ ਤਾਲਕਟੋਰਾ ਖੇਤਰ ਵਿੱਚ ਉਨ੍ਹਾਂ ਦੇ ਘਰ ਦੇ ਨਾਲ ਲੱਗਦੇ ਕਮਰੇ ਵਿੱਚ ਲਟਕਦੀ ਮਿਲੀ।
ਸੂਤਰਾਂ ਮੁਤਾਬਕ ਲਾਸ਼ਾਂ ਨੂੰ ਕੱਲ੍ਹ ਮੰਗਲਵਾਰ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਸੀ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਜਿਹਾ ਜਾਪਦਾ ਹੈ ਕਿ ਅਨੀਤਾ ਵਰਮਾ ਦੇ ਸਿਰ ‘ਤੇ ਭਾਰੀ ਸੱਟ ਮਾਰ ਕੇ ਬਾਥਰੂਮ ਦੇ ਪਾਈਪ ਨਾਲ ਉਸਦਾ ਗਲਾ ਘੋਟਿਆ ਗਿਆ ਹੈ। ਹੋ ਸਕਦਾ ਹੈ ਕਿ ਭਤੀਜੇ ਅਜੀਤ ਨੇ ਆਪਣੀ ਚਾਚੀ ਦਾ ਗਲਾ ਇਹ ਹੱਤਿਆ ਕਰਕੇ ਬਾਅਦ ਵਿੱਚ ਆਪਣੇ ਆਪ ਫਾਹਾ ਲੈ ਲਿਆ ਹੋਵੇ । ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Newsline Express

Related Articles

Leave a Comment