newslineexpres

Home International ???? ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਦੇਹਾਂਤ; ਅੰਤਿਮ ਦਰਸ਼ਨਾਂ ਲਈ ਸੰਗਤਾਂ ਦੀ ਲੱਗੀ ਭੀੜ

???? ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਦੇਹਾਂਤ; ਅੰਤਿਮ ਦਰਸ਼ਨਾਂ ਲਈ ਸੰਗਤਾਂ ਦੀ ਲੱਗੀ ਭੀੜ

by Newslineexpres@1

???? ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਦੇਹਾਂਤ; ਅੰਤਿਮ ਦਰਸ਼ਨਾਂ ਲਈ ਸੰਗਤਾਂ ਦੀ ਲੱਗੀ ਭੀੜ

???? ਮਹਾਰਾਣੀ ਪ੍ਰਨੀਤ ਕੌਰ, ਉਨ੍ਹਾਂ ਦੀ ਬੇਟੀ ਕੌਰ, ਕੇ.ਕੇ. ਮਲਹੋਤਰਾ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਕਈ ਰਾਜਨੇਤਾ ਵੀ ਪਹੁੰਚੇ

ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਧਰਮਾਧੀਸ਼ ਸ਼੍ਰੀ ਹਿੰਦੂ ਤਖ਼ਤ ਅਤੇ ਹਿੰਦੂ ਸੁਰੱਖਿਆ ਸਮਿਤੀ ਦੇ ਮੁਖੀ, ਸ਼੍ਰੀ ਪੰਚਦਸਨਾਮ ਜੂਨਾ ਅਖਾੜੇ ਦੇ ਜਗਦਗੁਰੂ, ਮਾਤਾ ਕਾਮਾਖਿਆ ਦੇਵੀ ਪੀਠ ਅਸਾਮ ਅਤੇ ਸ਼੍ਰੀ ਮਾਤਾ ਜਵਾਲਾ ਜੀ ਹਿਮਾਚਲ ਪ੍ਰਦੇਸ਼ ਦੇ ਪੀਠਾਧਿਸ਼ਵਰ, ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਅੱਜ ਮੋਹਾਲੀ ਦੇ ਮੈਕਸ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਉਹ ਪਿਛਲੇ ਤਿੰਨ ਦਿਨਾਂ ਤੋਂ ਖ਼ਰਾਬ ਸਿਹਤ ਕਾਰਨ ਹਸਪਤਾਲ ਵਿੱਚ ਦਾਖ਼ਲ ਸਨ। ਉਨ੍ਹਾਂ ਦੀ ਮੌਤ ਨਾਲ ਹਿੰਦੂ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਦੁੱਖ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੀ ਮ੍ਰਿਤਕ ਦੇਹ ਨੂੰ ਮੈਕਸ ਹਸਪਤਾਲ ਮੋਹਾਲੀ ਤੋਂ ਪਹਿਲਾਂ ਜਵਾਲਾ ਜੀ ਮੰਦਰ, ਬੁੜੈਲ ਸੈਕਟਰ 45, ਚੰਡੀਗੜ੍ਹ ਵਿਖੇ ਅੰਤਿਮ ਦਰਸ਼ਨਾਂ ਲਈ ਲਿਜਾਇਆ ਗਿਆ। ਇਸ ਉਪਰੰਤ ਮ੍ਰਿਤਕ ਦੇਹ ਨੂੰ ਢਕੋਲੀ, ਜ਼ੀਰਕਪੁਰ ਡੇਰੇ ਵਿਖੇ ਲਿਜਾਇਆ ਗਿਆ ਅਤੇ ਦੇਰ ਸ਼ਾਮ ਨੂੰ ਪਟਿਆਲਾ ਲਿਆਂਦਾ ਗਿਆ ਜਿੱਥੇ ਸੈਂਕੜੇ ਸ਼ਰਧਾਲੂਆਂ ਨੇ ਅੰਤਿਮ ਦਰਸ਼ਨ ਕੀਤੇ।
ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ, ਉਨ੍ਹਾਂ ਦੀ ਪੁੱਤਰੀ ਬੀਬਾ ਜੈਇੰਦਰਾ ਕੌਰ, ਕੇ.ਕੇ. ਮਲਹੋਤਰਾ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਕਈ ਰਾਜਨੇਤਾ ਵੀ ਪਹੁੰਚੇ।

ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੀ ਮ੍ਰਿਤਕ ਦੇਹ ਇਸ ਸਮੇਂ ਸ਼੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਦੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ ਦੇ ਲੰਗਰ ਭਵਨ ਵਿੱਚ ਸ਼ਰਧਾਲੂਆਂ ਅਤੇ ਹੋਰਾਂ ਦੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਹੈ।
ਇਸ ਦੇ ਨਾਲ ਹੀ ਵੱਖ-ਵੱਖ ਅਖਾੜਿਆਂ ਤੋਂ ਸੰਤ, ਮਹੰਤ, ਮਹਾਂ ਮੰਡਲੇਸ਼ਵਰ ਅਤੇ ਚੇਲੇ ਵੀ ਵੱਡੀ ਗਿਣਤੀ ਵਿੱਚ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ।

ਜ਼ਿਕਰਯੋਗ ਹੈ ਕਿ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਜਨਮ 29 ਜੁਲਾਈ 1971 ਨੂੰ ਪਟਿਆਲਾ ਵਿਖੇ ਹੋਇਆ ਸੀ ਅਤੇ ਉਹ 9 ਸਾਲ ਦੀ ਉਮਰ ਤੋਂ ਹੀ ਹਿੰਦੂ ਸੁਰੱਖਿਆ ਸਮਿਤੀ ਦੇ ਤਤਕਾਲੀ ਪ੍ਰਧਾਨ ਸ਼ੇਰ ਏ ਹਿੰਦ ਪਵਨ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਆਪਣਾ ਜੀਵਨ ਹਿੰਦੂਤਵ ਨੂੰ ਸਮਰਪਿਤ ਕਰਦੇ ਹੋਏ ਖਾਲਿਸਤਾਨ ਵਿਰੋਧੀ ਲਹਿਰ ਵਿੱਚ ਸ਼ਾਮਲ ਹੋਏ।
ਹੌਲੀ-ਹੌਲੀ ਹਿੰਦੂ ਧਾਰਮਿਕ ਸੰਗਠਨਾਂ ਨਾਲ ਸੇਵਾ ਕਰਦੇ ਹੋਏ ਉਹ ਅਖਿਲ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਦੇ ਪ੍ਰਧਾਨ ਬਣ ਗਏ ਅਤੇ ਇਸ ਦੇ ਨਾਲ ਹੀ ਹਿੰਦੂ ਧਰਮ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਪੰਚਦਸ਼ਨਾਮ ਜੂਨਾ ਅਖਾੜੇ ਵਲੋਂ ਮਹਾਮੰਡਲੇਸ਼ਵਰ ਨਿਯੁਕਤ ਕੀਤਾ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਜਗਦਗੁਰੂ ਦੀ ਉਪਾਧੀ ਦਿੱਤੀ ਗਈ। ਇਸ ਤੋਂ ਬਾਅਦ ਮਾਤਾ ਸ਼੍ਰੀ ਕਾਮਾਖਿਆ ਦੇਵੀ ਪੀਠ, ਅਸਾਮ ਅਤੇ ਸ਼੍ਰੀ ਮਾਂ ਜਵਾਲਾ ਜੀ ਪੀਠ, ਹਿਮਾਚਲ ਪ੍ਰਦੇਸ਼ ਦੇ ਵੀ ਪੰਚਾਨੰਦ ਗਿਰੀ ਜੀ ਮਹਾਰਾਜ ਨੂੰ ਪੀਠਾਧੀਸ਼ਵਰ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ 2500 ਸਾਲ ਪਹਿਲਾਂ ਆਦਿ ਗੁਰੂ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਸ਼੍ਰੀ ਹਿੰਦੂ ਤਖ਼ਤ ਦਾ ਪੀਠਾਧੀਸ਼ਵਰ ਨਿਯੁਕਤ ਕੀਤਾ ਗਿਆ।
ਪੰਚਾਨੰਦ ਗਿਰੀ ਜੀ ਮਹਾਰਾਜ ਇੰਨੀਆਂ ਉਪਾਧੀਆਂ ਨਾਲ ਸੁਸ਼ੋਭਿਤ ਹੋਣ ਦੇ ਬਾਵਜੂਦ ਸੰਤਾਂ, ਧਾਰਮਿਕ ਗੁਰੂਆਂ, ਸਨਾਤਨ ਧਰਮ ਦੇ ਪੈਰੋਕਾਰਾਂ, ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨਾਂ ਸਮੇਤ ਲਗਭਗ ਹਰ ਆਮ ਵਿਅਕਤੀ ਨਾਲ ਦੋਸਤਾਨਾ ਸਬੰਧ ਰੱਖਦੇ ਸਨ।
ਉਨ੍ਹਾਂ ਦੀ ਮੌਤ ‘ਤੇ ਵੱਖ ਵੱਖ ਜਥੇਬੰਦੀਆਂ, ਸੰਗਠਨਾਂ ਸਮੇਤ ਸ਼ਿਵ ਸੈਨਾ ਹਿੰਦੁਸਤਾਨ ਦੇ ਸੁਪਰੀਮੋ ਪਵਨ ਗੁਪਤਾ, ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ, ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਮੁਖੀ ਵਿਜੇ ਕਪੂਰ, ਬਜਰੰਗ ਦਲ ਦੇ ਅਸ਼ੀਸ਼ ਕਪੂਰ, ਹਿੰਦੂ ਭਲਾਈ ਬੋਰਡ ਦੇ ਮਹੰਤ ਰਵੀਕਾਂਤ ਸਮੇਤ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅੱਜ ਜਦੋਂ ਜਗਦਗੁਰੂ ਪੰਚਾਨੰਦ ਗਿਰੀ ਜੀ ਦੀ ਮ੍ਰਿਤਕ ਦੇਹ ਨੂੰ ਪਟਿਆਲੇ ਲਿਆਂਦਾ ਗਿਆ ਤਾਂ ਸਰਹਿੰਦੀ ਗੇਟ ਨੇੜੇ ਸ਼ਰਧਾਲੂਆਂ ਅਤੇ ਹੋਰ ਲੋਕਾਂ ਦੀ ਭਾਰੀ ਭੀੜ ਨੇ ਮ੍ਰਿਤਕ ਦੇਹ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। *Newsline Express*

Related Articles

Leave a Comment