newslineexpres

Home Chandigarh ????ਪਟਿਆਲਾ ਦੇ ਵਕੀਲਾਂ ਵੱਲੋਂ 5 ਜਨਵਰੀ ਨੂੰ ਵੀ ਰਹੇਗਾ ‘No Work Day’

????ਪਟਿਆਲਾ ਦੇ ਵਕੀਲਾਂ ਵੱਲੋਂ 5 ਜਨਵਰੀ ਨੂੰ ਵੀ ਰਹੇਗਾ ‘No Work Day’

by Newslineexpres@1

???? ਪਟਿਆਲਾ ਦੇ ਵਕੀਲ ਭਾਈਚਾਰੇ ਵੱਲੋਂ ਅੱਜ ਹੜਤਾਲ
???? ਵਕੀਲ ਉਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਵੱਲੋਂ ਗਿਰਫ਼ਤਾਰ ਨਾ ਕਰਨ ਦਾ ਰੋਸ
Newsline Express

???? ਪਟਿਆਲਾ ਦੇ ਵਕੀਲ ਭਾਈਚਾਰੇ ਦੀ ਹੜਤਾਲ ਅੱਜ ਵੀ ਰਹੇਗੀ ਜਾਰੀ

ਪਟਿਆਲਾ, 4 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹਾ ਬਾਰ ਐਸੋਸੀਏਸ਼ਨ, ਪਟਿਆਲਾ ਦੀ ਕਾਰਜਕਾਰਨੀ ਬਾਡੀ ਦੀ ਇੱਕ ਹੰਗਾਮੀ ਮੀਟਿੰਗ ਐਡਵੋਕੇਟ ਐਮ.ਐਸ. ਟਿਵਾਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਟਿਵਾਣਾ ਅਤੇ ਸਮੁੱਚੀ ਕਾਰਜਕਾਰਨੀ ਵੱਲੋਂ ਐਡਵੋਕੇਟ ਪੁਸ਼ਪਿੰਦਰ ਸਿੰਘ ਹਾਂਡਾ ਅਤੇ ਯਜ਼ੇਨ ਗੁਪਤਾ ‘ਤੇ ਹੋਏ ਵਹਿਸ਼ੀਆਨਾ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਸ ਸਬੰਧ ਵਿਚ ਐਫਆਈਆਰ ਨੰਬਰ 406 ਮਿਤੀ 16.12.2023 ਅਧੀਨ ਧਾਰਾ 307, 379-ਬੀ, 341, 323, 34 ਆਈ.ਪੀ.ਸੀ. ਦੀ ਧਾਰਾ 25 ਆਰਮਜ਼ ਐਕਟ ਦੇ ਨਾਲ ਥਾਣਾ ਤ੍ਰਿਪੜੀ ਪਟਿਆਲਾ ਵਿਖੇ ਦਰਜ਼ ਕੀਤੀ ਗਈ ਸੀ।
ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣ ਦੇ ਰੋਸ ਵੱਜੋਂ ਅੱਜ, 4 ਜਨਵਰੀ ਨੂੰ ਹੜਤਾਲ ਕੀਤੀ ਗਈ ਸੀ। ਪ੍ਰੰਤੂ ਪੁਲਿਸ ਵੱਲੋਂ ਅਜੇ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਡੀ.ਬੀ.ਏ. ਪਟਿਆਲਾ ਦੀ ਕਾਰਜਕਾਰੀ ਸਭਾ ਨੇ ਸਖਤ ਵਿਰੋਧ ਕੀਤਾ ਅਤੇ ਫੈਸਲਾ ਕੀਤਾ ਹੈ ਕਿ ਵਕੀਲ ਭਾਈਚਾਰੇ ਦੀ ਹੜਤਾਲ 5 ਜਨਵਰੀ, ਦਿਨ ਸ਼ੁਕਰਵਾਰ ਨੂੰ ਵੀ ਜਾਰੀ ਰਹੇਗੀ ਅਤੇ ਅਦਾਲਤ ਵਿੱਚ ਕੋਈ ਕੰਮ ਨਹੀਂ ਕੀਤਾ ਜਾਵੇਗਾ।
Newsline Express

Related Articles

Leave a Comment