???? ਮਾਡਲ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਨੂੰ ਕੀਤਾ ਯਾਦ
ਪਟਿਆਲਾ, 27 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਵੇਰ ਦੀ ਸਭਾ ਵਿੱਚ ਐਨ.ਸੀ.ਸੀ. ਕੈਡਿਟਾਂ ਵੱਲੋਂ ਭਾਰਤ ਦੇ ਪੂਰਵ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਨੂੰ ਯਾਦ ਕੀਤਾ ਗਿਆ। ਐਨ.ਸੀ.ਸੀ. ਕੈਡਿਟ ਜਸਮੀਨ ਸੈਣੀ ਵੱਲੋਂ ਉਨ੍ਹਾਂ ਦੀ ਜਿੰਦਗੀ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ। ਏ.ਐਨ.ਓ. ਸਤਵੀਰ ਸਿੰਘ ਗਿੱਲ ਨੇ ਬੱਚਿਆ ਨੂੰ ਦੱਸਿਆ ਕਿ ਡਾ. ਅਬਦੁਲ ਕਲਾਮ ਨੇ 1974 ਵਿੱਚ ਭਾਰਤ ਦਾ ਪਹਿਲਾ ਐਟਮੀ ਤਜਰਬਾ ਕੀਤਾ ਸੀ, ਜਿਸਦੇ ਸਬੱਬ ਉਨ੍ਹਾਂ ਨੂੰ ਮਿਜਾਈਲ ਮੈਨ ਵੀ ਕਿਹਾ ਜਾਂਦਾ ਸੀ। ਪ੍ਰਿੰਸੀਪਲ ਬਲਵਿੰਦਰ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੀ ਜਿੰਦਗੀਂ ਤੋ ਸੇਧ ਲੈਂਦੀ ਚਾਹੀਦੀ ਹੈ ਅਤੇ ਉੱਚੀਆਂ ਮੱਲਾਂ ਮਾਰੀਆਂ ਚਾਹੀਦੀਆਂ ਹਨ।