???? ਪੰਜਾਬ ਦੀਆਂ ਅਦਾਲਤਾਂ ਵਿੱਚ 2 ਅਕਤੂਬਰ ਤੱਕ ਨਹੀਂ ਹੋਵੇਗਾ ਕੰਮਕਾਜ
ਪਟਿਆਲਾ, 26 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਬਾਰ ਐਸੋਸੀਏਸ਼ਨ ਪੰਜਾਬ ਨੇ 27 ਸਤੰਬਰ, 30 ਸਤੰਬਰ ਅਤੇ 1 ਅਕਤੂਬਰ ਨੂੰ ‘ਨੋ ਵਰਕ ਡੇ’ ਦਾ ਐਲਾਨ ਕੀਤਾ ਹੈ। ਰੋਪੜ ਵਿਖੇ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ 27.09.2024, 30.09.2024 ਅਤੇ 01.09.2024 ਨੂੰ ਸਰਕਾਰੀ ਫੈਸਲੇ ਦੇ ਵਿਰੋਧ ਵਿਚ ਕੰਮਕਾਜ ਤੋਂ ਦੂਰ ਰਹਿਣਗੀਆਂ। ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਗਰਾਮ ਨਿਆਲਿਆਂ ਦੇ ਵਿਰੋਧ ਵਿਚ ਨੋ ਵਰਕ ਡੇ ਦਾ ਫੈਸਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ 28 ਸਤੰਬਰ ਨੂੰ ਚੋਥਾ ਸ਼ਨੀਵਾਰ ਹੈ, 29 ਸਤੰਬਰ ਨੂੰ ਐਤਵਾਰ ਅਤੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੀ ਛੁੱਟੀ ਹੈ। ਇਸ ਲਈ 27 ਸਤੰਬਰ ਤੋਂ 2 ਅਕਤੂਬਰ ਤੱਕ ਵਕੀਲਾਂ ਵਲੋਂ ਕੰਮਕਾਜ ਠੱਪ ਰੱਖਿਆ ਜਾਵੇਗਾ।
Newsline Express
