ਚੰਡੀਗੜ੍ਹ , 24 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਵਾਰ ਤਨਖ਼ਾਹ ਦੋ ਦਿਨ ਪਹਿਲਾਂ ਦੇਣ ਦਾ ਹੁਕਮ ਦਿੱਤਾ ਹੈ। ਇਹ ਇਸ ਲਈ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਤਨਖ਼ਾਹ ਦੀਵਾਲੀ ਤੋਂ ਇਕ ਦਿਨ ਪਹਿਲਾਂ ਮਿਲ ਜਾਵੇਗੀ। ਦੀਵਾਲੀ ਇਸ ਵਾਰ 31 ਅਕਤੂਬਰ ਨੂੰ ਆ ਰਹੀ ਹੈ ਜੋ ਮਹੀਨੇ ਦਾ ਆਖ਼ਰੀ ਦਿਨ ਹੈ। ਦੀਵਾਲੀ ਮਨਾਉਣ ਲਈ ਮੁਲਾਜ਼ਮਾਂ ਨੂੰ ਦੋ ਦਿਨ ਪਹਿਲਾਂ ਤਨਖ਼ਾਹ ਦਿੱਤੀ ਜਾਵੇਗੀ। ਵਿੱਤ ਵਿਭਾਗ ਨੇ ਪੱਤਰ ਜਾਰੀ ਕਰ ਕੇ ਸਾਰੇ ਵਿਭਾਗਾਂ ਨੂੰ ਕਿਹਾ ਹੈ ਕਿ ਉਹ ਬਿੱਲ ਸਮੇਂ ’ਤੇ ਖ਼ਜ਼ਾਨਾ ਦਫ਼ਤਰਾਂ ’ਚ ਭੇਜ ਦੇਣ ਤਾਂ ਜੋ ਸਾਰਿਆਂ ਨੂੰ 30 ਅਕਤੂਬਰ ਨੂੰ ਤਨਖ਼ਾਹ ਦਿੱਤੀ ਜਾ ਸਕੇ।