???? ਰਾਜਿੰਦਰਾ ਸਰਕਾਰੀ ਕਾਲਜ ਆਫ਼ ਨਰਸਿੰਗ ਪਟਿਆਲਾ ਨੇ ਕੀਤਾ ਯਾਦਗਾਰੀ ਫਰੈਸ਼ਰ ਅਤੇ ਵਿਦਾਇਗੀ ਸਮਾਰੋਹ ਦਾ ਸ਼ਾਨਦਾਰ ਆਯੋਜਨ ਕੀਤਾ
???? ਸੁਖਮਨ ਕੌਰ ਨੂੰ ਚੁਣਿਆ ਮਿਸ ਫੇਅਰਵਲ
ਪਟਿਆਲਾ, 1 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਰਕਾਰੀ ਕਾਲਜ ਆਫ਼ ਨਰਸਿੰਗ ਨੇ ਬੇਸਿਕ ਬੀ.ਐਸ.ਸੀ. (ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ)ਦੇ ਵਿਦਿਆਰਥੀਆਂ ਲਈ ਇੱਕ ਫਰੈਸ਼ਰ ਅਤੇ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ਅਜੀਤ ਕਾਲਜ ਆਫ਼ ਨਰਸਿੰਗ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ: ਰਮਨਦੀਪ ਕੌਰ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਫੇਅਰਵਲ ਪਾਰਟੀ ਵਿਚ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਹੋਰ ਪਤਵੰਤਿਆਂ ਵਿੱਚ ਜੀਐਮਸੀ ਦੇ ਡਾਇਰੈਕਟਰ ਡਾ: ਰਾਜਨ ਸਿੰਘ ਅਤੇ ਡਾ: ਗੁਰਜੀਤ ਸਿੰਘ ਚੰਦਰ ਸ਼ਾਮਲ ਸਨ। ਵਿਸ਼ੇਸ਼ ਮਹਿਮਾਨਾਂ ਡਾ: ਗਗਨਪ੍ਰੀਤ, ਡਾ: ਜਸਪ੍ਰੀਤ, ਸ਼੍ਰੀਮਤੀ ਇਵਾਨਾ, ਸ਼੍ਰੀਮਤੀ ਰਿਪਾਲੀ ਅਤੇ ਸ਼੍ਰੀਮਤੀ ਹਰਜੋਤ ਕੌਰ ਪਾਬਲੋ ਨੇ ਵੀ ਆਪਣੀ ਹਾਜ਼ਰੀ ਲਗਾ ਕੇ ਸਮਾਗਮ ਨੂੰ ਚੰਨ ਲਾਏ।
ਫਰੈਸ਼ਰ ਪਾਰਟੀ ਦਾ ਸ਼ੁਭ ਆਰੰਭ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਹੋਇਆ। ਇਸ ਮੌਕੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਕਿਹਾ ਕਿ ਨਰਸਿੰਗ ਦਾ ਕਿੱਤਾ ਉਹ ਪ੍ਰੌਫੈਸ਼ਨਲ ਸਰਵਿਸ ਹੈ ਜਿਸ ਵਿਚ ਸੇਵਾ ਵੀ ਹੁੰਦੀ ਹੈ ਅਤੇ ਸਤਿਕਾਰ ਵਾਲਾ ਵਧੀਆ ਰੁਜ਼ਗਾਰ ਵੀ ਬਣਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਪੂਰੇ ਅਨੁਸ਼ਾਸ਼ਨ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਪ੍ਰਿੰਸੀਪਲ ਨੇ ਮਹਿਮਾਨਾਂ ਅਤੇ ਸਮੂਹ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਬਾਰੇ ਜਾਣਕਾਰੀ ਦਿੱਤੀ। ਫੇਅਰਵਲ ਪਾਰਟੀ ਵਿੱਚ ਨਰਸਿੰਗ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕੈਟ ਵਾਕ ਕੀਤੀ ਗਈ ਅਤੇ ਸਭਿਆਚਾਰਕ ਕੋਰੀਉਗਰਾਫੀ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਵਿਦਿਆਰਥੀਆਂ ਨੇ ਲੋਕ ਨਾਚਾਂ, ਭੰਗੜੇ ਅਤੇ ਗਿੱਧਾ ਦੀ ਪੇਸ਼ਕਾਰੀ ਨੇ ਸਰੋਤਿਆ ਦਾ ਮਨ ਮੋਹ ਲਿਆ । ਨਰਸਿੰਗ ਕਾਲਜ ਦੇ ਕੈਂਪਸ ਵਿਚ ਹੋਈ ਫੇਅਰਵਲ ਪਾਰਟੀ ਦੇ ਸਖਤ ਮੁਕਾਬਲੇ ਵਿਚੋਂ ਜੀ.ਐਨ.ਐਮ ਨਰਸਿੰਗ ਚੌਥਾ ਸਾਲ ਦੀ ਮਿਸ ਫੇਅਰਵਲ 2024 ਸੁਖਮਨ ਕੌਰ ਨੂੰ ਚੁਣਿਆ ਗਿਆ ਅਤੇ ਉਸ ਨੂੰ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ। ਇਸ ਸਮਾਗਮ ਦੀ ਖਾਸ ਗੱਲ ਇਹ ਸੀ ਕਿ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਏ ਵੱਖ ਵੱਖ ਮੁਕਾਬਲਿਆਂ ਲਈ ਜੱਜਾਂ ਨੇ ਅਹਿਮ ਜ਼ਿੰਮੇਦਾਰੀ ਨਿਭਾਈ ਅਤੇ ਮੁੱਖ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ।
ਪ੍ਰੋਗਰਾਮ ਬੇਹੱਦ ਭਾਵਨਾਤਮਕ ਅਤੇ ਖੁਸ਼ੀ ਦੇ ਪਲਾਂ ਨਾਲ ਭਰਿਆ ਹੋਇਆ ਸੀ ਕਿਉਂਕਿ ਕਾਲਜ ਤੋਂ ਜਾਣ ਵਾਲੇ ਵਿਦਿਆਰਥੀਆਂ ਨੇ ਇੱਕ ਪ੍ਰੇਰਣਾਦਾਇਕ ਯਾਤਰਾ ਦੇ ਅੰਤ ਨੂੰ ਦਰਸਾਉਂਦੇ ਹੋਏ, ਆਪਣੀ ਪਿਆਰੀ ਸੰਸਥਾ ਨੂੰ ਅਲਵਿਦਾ ਕਿਹਾ। ਇਸ ਦੇ ਨਾਲ ਹੀ ਨਵੇਂ ਬੈਚਾਂ ਦੇ ਬੇਸਿਕ ਬੀ.ਐਸ.ਸੀ. (ਨਰਸਿੰਗ) ਅਤੇ ਪੋਸਟ ਬੇਸਿਕ ਨਰਸਿੰਗ ਦਾ ਜਬਰਦਸਤ ਸਵਾਗਤ ਕੀਤਾ ਗਿਆ। ਕੁੱਲ ਮਿਲਾ ਕੇ, ਇਹ ਸਮਾਗਮ ਬਹੁਤ ਯਾਦਗਾਰੀ ਹੋ ਨਿਬੜਿਆ।
