???? NSS ਦਾ 7 ਰੋਜ਼ਾ ਵਿਸ਼ੇਸ਼ ਕੈਂਪ ਬੜੇ ਹੀ ਸੁਚੱਜੇ ਢੰਗ ਸਮਾਪਤ
ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਵਿਖੇ NSS ਦੇ 7 ਰੋਜ਼ਾ ਵਿਸ਼ੇਸ਼ ਕੈਂਪ ਦਾ ਸਮਾਪਨ ਸਮਾਰੋਹ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ।

ਇਸ ਆਯੋਜਨ ਵਿੱਚ ਹਿਮਾਂਸ਼ੂ ਸ਼ਰਮਾ (ਪ੍ਰਧਾਨ ਵਿਜ਼ਨਰੀ ਗਰੁੱਪ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਪ੍ਰਧਾਨ ਵਿਪਨ ਸ਼ਰਮਾ, ਐਡਵੋਕੇਟ ਸੁਮੇਸ਼ ਜੈਨ, ਸਰਦਾਰ ਐਚ ਐਸ ਬਾਠ ਵੀ ਸ਼ਾਮਿਲ ਰਹੇ। ਸਕੂਲ ਦੇ 23 ਵਿਦਿਆਰਥੀ ਅਤੇ 27 ਵਿਦਿਆਰਥਣਾਂ ਨੇ ਇਸ ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

ਇਹ ਕੈਂਪ ਸਕੂਲ ਦੇ ਐਨਐਸਐਸ ਦੇ ਇਨਚਾਰਜ ਰਵਿੰਦਰ ਕੌਰ ਅਤੇ ਅਧਿਆਪਕ ਸਚਨਾ ਸ਼ਰਮਾ ਦੀ ਅਣਥੱਕ ਮਿਹਨਤ ਸਦਕਾ ਸੰਭਵ ਹੋ ਸਕਿਆ। ਇਸ ਨੂੰ ਕਾਮਯਾਬ ਬਣਾਉਣ ਵਿੱਚ ਸਕੂਲ ਦੇ ਪ੍ਰਿੰਸੀਪਲ ਸਰਲਾ ਭਟਨਾਗਰ ਦੇ ਨਾਲ D.P.E. ਦੀਪਕ ਸੋਨੀ, ਆਧਿਆਪਕ ਬ੍ਰਹਮ ਸਿੰਗਲਾ, ਹਰਮਨਵੀਰ, ਜਸਪ੍ਰੀਤ ਸਿੰਘ ਨੇ ਪੂਰਨ ਸਹਿਯੋਗ ਦਿੱਤਾ।
ਅੱਜ ਸਮਾਪਨ ਸਮਾਰੋਹ ਵਿਚ ਵਿਦਿਆਰਥੀਆਂ ਨੇ ਇਹਨਾਂ ਸੱਤ ਦਿਨਾਂ ਵਿੱਚ ਸਿੱਖੀਆਂ ਗੱਲਾਂ ਦਾ ਜ਼ਿਕਰ ਕੀਤਾ ਅਤੇ ਭਵਿੱਖ ਵਿੱਚ ਚੰਗੇ ਵਲੰਟੀਅਰ ਬਣਨ ਦਾ ਵਿਸ਼ਵਾਸ ਦਿਲਾਇਆ। ਸਾਰੇ ਵਿਦਿਆਰਥੀਆਂ ਦੀ ਕਾਰਗੁਜਾਰੀ ਤੋਂ ਖੁਸ਼ ਹੋ ਕੇ ਸਕੂਲ ਵੱਲੋਂ ਸਾਰੇ ਹੀ ਵਿਦਿਆਰਥੀਆਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਹੀ ਵਿਦਿਆਰਥੀ ਇਸ ਸਮੇਂ ਖੁਸ਼ ਨਜ਼ਰ ਆਏ। ਸਮਰੋਹ ਦੇ ਅੰਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
