newslineexpres

Home Latest News ਪਟਿਆਲਾ ‘ਚ ਨਕਲੀ ਨੋਟ ਤਿਆਰ ਕਰਨ ਵਾਲੇ 3 ਕਾਬੂ, 50 ਹਜ਼ਾਰ ਦੇ ਬਦਲੇ ਦਿੰਦੇ ਸਨ 2 ਲੱਖ

ਪਟਿਆਲਾ ‘ਚ ਨਕਲੀ ਨੋਟ ਤਿਆਰ ਕਰਨ ਵਾਲੇ 3 ਕਾਬੂ, 50 ਹਜ਼ਾਰ ਦੇ ਬਦਲੇ ਦਿੰਦੇ ਸਨ 2 ਲੱਖ

by Newslineexpres@1

ਪਟਿਆਲਾ, 13 ਅਗਸਤ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਥਾਣਾ ਅਰਬਨ ਅਸਟੇਟ ਪੁਲਿਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ 2 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਪਾਲ ਕੌਰ ਉਰਫ਼ ਪਾਲੀ ਵਾਸੀ ਪਾਤੜਾਂ, ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਅਰਨੇਟੂ ਤੇ ਗੁਰਦਾਪ ਸਿੰਘ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦਾ 3 ਦਿਨਾਂ ਰਿਮਾਂਡ ਹਾਸਲ ਕੀਤਾ ਹੈ। ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕੰਪਿਊਟਰ, ਪ੍ਰਿੰਟਰ, ਕੈਮੀਕਲ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ 50 ਹਜ਼ਾਰ ਰੁਪਏ ਦੀ ਅਸਲ ਕਰੰਸੀ ਦੇ ਬਦਲੇ ਦੋ ਲੱਖ ਰੁਪਏ ਦੀ ਜਾਅਲੀ ਕਰੰਸੀ ਦਿੰਦੇ ਸਨ। ਵੀਰਵਾਰ ਨੂੰ ਵੀ ਮੁਲਜ਼ਮ ਜਾਅਲੀ ਕਰੰਸੀ ਦੇਣ ਜਾ ਰਹੇ ਸਨ, ਜਿਸ ਨੂੰ ਥਾਣਾ ਅਰਬਨ ਅਸਟੇਟ ਪੁਲਿਸ ਨੇ ਟੀ-ਪੁਆਇੰਟ ਪਿੰਡ ਚੌੜਾ ਤੋਂ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਗਲੀ ਨੰਬਰ 3, ਹੀਰਾ ਬਾਗ ਵਿਚ ਕਿਰਾਏ ਦੇ ਮਕਾਨ ਵਿੱਚ ਨਕਲੀ ਕਰੰਸੀ ਨੋਟ ਤਿਆਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦਾ ਇਕ ਮੁਲਜ਼ਮ ਹਾਲੇ ਵੀ ਫਰਾਰ ਹੈ।

Related Articles

Leave a Comment