newslineexpres

Home Education ???? ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਦਾ ਸਮੂਹ ਸਟਾਫ ਤੇ ਵਿਦਿਆਰਥੀ ਵਰਗ ਸਿੱਖਿਆ ਕ੍ਰਾਂਤੀ ਵਾਲੀਆਂ ਲੀਹਾਂ ‘ਤੇ ਚੱਲ ਰਿਹਾ ਹੈ – ਚੇਤਨ ਸਿੰਘ ਜੌੜਾਮਾਜਰਾ

???? ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਦਾ ਸਮੂਹ ਸਟਾਫ ਤੇ ਵਿਦਿਆਰਥੀ ਵਰਗ ਸਿੱਖਿਆ ਕ੍ਰਾਂਤੀ ਵਾਲੀਆਂ ਲੀਹਾਂ ‘ਤੇ ਚੱਲ ਰਿਹਾ ਹੈ – ਚੇਤਨ ਸਿੰਘ ਜੌੜਾਮਾਜਰਾ

by Newslineexpres@1

???? ਸਕੂਲ ਦੀ ਚਾਰ ਦੀਵਾਰੀ ਦਾ ਕੀਤਾ ਉਦਘਾਟਨ

???? ਵਿਦਿਆਰਥੀਆਂ ਵੱਲੋਂ ਲਾਈਆਂ ਪ੍ਰਦਰਸ਼ਨੀਆਂ ਦੀ ਵਿਧਾਇਕ ਵਲੋਂ ਸ਼ਲਾਘਾ

ਸਮਾਣਾ 24 ਅਪ੍ਰੈਲ: ਨਿਊਜ਼ਲਾਈਨ ਐਕਸਪ੍ਰੈਸ – ਸਿੱਖਿਆ ਕ੍ਰਾਂਤੀ ਤਹਿਤ ਸਰਕਾਰ ਜੋ ਉਮੀਦ ਸਕੂਲਾਂ ਵਿਚ ਚੰਗੀ ਗੁਣਵੱਤਾ ਤੋਂ ਕਰਦੀ ਹੈ ਉਸੇ ਲੀਹਾਂ ‘ਤੇ ਸਕੂਲ ਦੇ ਅਧਿਆਪਕ ਸਾਹਿਬਾਨ ਤੇ ਹੋਣਹਾਰ ਵਿਦਿਆਰਥੀ ਹਰ ਖੇਤਰ ਵਿੱਚ ਪ੍ਰਾਪਤੀਆਂ ਪੱਖੋਂ ਵਚਨਬੱਧਤਾ ਨਿਭਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਮਐਲਏ ਚੇਤਨ ਸਿੰਘ ਜੌੜਾਮਾਜਰਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਦੀ ਚਾਰ ਦੀਵਾਰੀ ਦੇ ਉਦਘਾਟਨ ਉਪਰੰਤ ਕੀਤਾ। ਪ੍ਰਿੰਸੀਪਲ ਸੀਮਾ ਰਾਣੀ ਸਰਪੰਚ ਸਾਹਿਬਾਨ ਤੇ ਸਟਾਫ ਤੇ ਵਿਦਿਆਰਥੀਆਂ ਨੇ ਵਿਧਾਇਕ ਨੂੰ ਜੀ ਆਇਆਂ ਆਖਿਆ। ਵਿਦਿਆਰਥੀਆਂ ਨੇ ਸਿਹਤ, ਖੇਤੀਬਾੜੀ, ਬਿਜਨਸ ਬਲਾਸਟਰ, ਰੋਬੋਟਿਕ ਲੈਬ ਸਬੰਧਤ ਲਾਈਆਂ ਪ੍ਰਦਰਸ਼ਨੀਆਂ ਨੂੰ ਵੇਖਦੇ ਹੋਏ ਜੌੜਾਮਾਜਰਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ।

ਵਿਧਾਇਕ ਨੇ ਜਿੱਥੇ ਹੋਣ ਹਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪਾਰਦਰਸ਼ੀ ਢੰਗ ਨਾਲ ਜਿੱਥੇ ਵਿਕਾਸ ਕਾਰਜ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2025-26 ਲਈ 17975 ਕਰੋੜ ਰੁਪਏ ਸਿੱਖਿਆ ਬਜਟ ਵਿੱਚ ਰੱਖੇ ਗਏ ਹਨ ਪਟਿਆਲਾ ਜਿਲ੍ਹੇ ਦੇ ਪ੍ਰਾਇਮਰੀ ਮਿਡਲ ਹਾਈ ਤੇ ਸੀਨੀਅਰ ਸੈਕੈਂਡਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ ਜਾ ਰਹੇ ਹਨ ਤਾਂ ਜੋ ਇਹਨਾਂ ਸਕੂਲਾਂ ਵੀ ਕਾਇਆ ਕਲਪ ਕੀਤੀ ਜਾ ਸਕੇ। ਸਰਕਾਰ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੀ ਜਿੱਥੇ ਪੂਰਤੀ ਕੀਤੀ ਜਾ ਰਹੀ ਹੈ ਉੱਥੇ ਹੀ ਸਕੂਲੀ ਢਾਂਚੇ ਨੂੰ ਸਮਾਰਟ ਸਕੂਲਾਂ ਦਾ ਰੂਪ ਦਿੱਤਾ ਜਾ ਰਿਹਾ ਹੈ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਕੂਲ ਮੁਖੀਆਂ ਅਧਿਆਪਕਾਂ ਦੀ ਗੁਣਵੱਤਾ ਨੂੰ ਦੇਸ਼ਾਂ ਵਿੱਚ ਟ੍ਰੇਨਿੰਗ ਲੈਣ ਲਈ ਭੇਜਿਆ ਜਾ ਰਿਹਾ ਹੈ, ਜਿਸ ਦੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਹੋਣਹਾਰ ਤੇ ਪੜ੍ਹਾਈ ਪੱਖੋਂ ਚੰਗੇ ਵਿਦਿਆਰਥੀ ਜੋ ਉੱਚ ਅਧਿਕਾਰੀ ਬਣਨ ਦਾ ਜਜ਼ਬਾ ਰੱਖਦੇ ਹਨ ਉਹਨਾਂ ਲਈ ਸਰਕਾਰ ਵੱਲੋਂ ਆਈਪੀਐਸ ਆਈ ਏ ਐਸ ਅਧਿਕਾਰੀ ਸਕੂਲਾਂ ਵਿੱਚ ਭੇਜ ਕੇ ਵਿਦਿਆਰਥੀ ਵਰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਮੋਬਾਇਲ ਵੈਨਾਂ ਦੀ ਪ੍ਰਬੰਧ ਵੀ ਕੀਤੇ ਗਏ ਹਨ। ਉਹਨਾਂ ਦੱਸਿਆ ਸਕੂਲ ਦੇ ਵਿਕਾਸ ਕਾਰਜਾਂ ਵਿੱਚ 5 ਲੱਖ ਚਾਰ ਦੀਵਾਰੀ ਲਈ 10 ਲੱਖ ਰਿਪੇਅਰ ਵਾਸਤੇ 9 ਲੱਖ ਕਲਾਸ ਰੂਮ ਲਈ 62 ਲੱਖ ਰੁਪਏ ਲੈਬ ਦੇ ਨਾਲ ਨਾਲ ਤੇ ਹੋਰ ਵਿਕਾਸ ਕਾਰਜਾਂ ‘ਤੇ ਖਰਚ ਕੀਤੇ ਗਏ ਹਨ।
ਸਕੂਲ ਮੁਖੀ ਨੇ ਕਿਹਾ ਕੀ ਸਮੁੱਚੇ ਸਟਾਫ ਵੱਲੋਂ ਮਿਹਨਤ ਲਗਣ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਉਥੇ ਹੀ ਵਿਦਿਆਰਥੀਆਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਜਾ ਰਿਹਾ ਹੈ।ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰ ਗਤੀਵਿਧੀਆਂ ਦੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਮਾਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ, ਗੁਰਦੇਵ ਸਿੰਘ ਟਿਵਾਣਾ ਤੇ ਸਕੂਲ ਦੇ ਸਮੂਹ ਅਧਿਆਪਕ ਸਾਹਿਬਾਨ ਤੇ ਵਿਦਿਆਰਥੀ ਹਾਜ਼ਰ ਸਨ।

Related Articles

Leave a Comment