Skip to main content

newslineexpres

Joe Rogan Podcasts You Must Listen
Home Chandigarh ???? ਪੰਜਾਬ ਯੂਨੀਵਰਸਿਟੀ ਵਲੋਂ 3 ਸਤੰਬਰ ਨੂੰ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ ਐਲਾਨ

???? ਪੰਜਾਬ ਯੂਨੀਵਰਸਿਟੀ ਵਲੋਂ 3 ਸਤੰਬਰ ਨੂੰ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ ਐਲਾਨ

by Newslineexpres@1

ਚੰਡੀਗੜ੍ਹ, 22 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਯੂਨੀਵਰਸਿਟੀ ਤੇ ਸ਼ਹਿਰ ਦੇ 11 ਕਾਲਜਾਂ ਵਿਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ 3 ਸਤੰਬਰ ਨੂੰ ਹੋਣਗੀਆਂ। ਨਾਮਜ਼ਦਗੀਆਂ 27 ਅਗਸਤ ਨੂੰ ਭਰੀਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਗਈ। ਇਸ ਵਾਰ ਪੀਯੂ ਕੈਂਪਸ ਵਿਚ ਕਾਰ ਰੈਲੀ ਪੂਰੀ ਤਰ੍ਹਾਂ ਤੋਂ ਬੈਨ ਕਰ ਦਿੱਤੀ ਗਈ ਹੈ। ਨਾਲ ਹੀ ਬਿਨਾਂ ਸਟਿੱਕਰ ਦੇ ਕੋਈ ਵੀ ਗੱਡੀ ਕੈਂਪਸ ਵਿਚ ਦਾਖਲ ਨਹੀਂ ਹੋ ਸਕੇਗੀ। ਯੂਨੀਵਰਸਿਟੀ ਪ੍ਰਸ਼ਾਸਨ ਨੇ Code of Conduct ਵੀ ਲਾਗੂ ਕਰ ਦਿੱਤੀ ਹੈ। ਹੁਣ ਕੈਂਪਸ ਵਿਚ ਕਿਸੇ ਨੂੰ ਕਿਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

27 ਅਗਸਤ ਨੂੰ ਸਵੇਰੇ 9.30 ਵਜੇ ਤੋਂ 10.30 ਵਜੇ ਤਕ ਨਾਮਜ਼ਦਗੀ ਪ੍ਰਕਿਰਿਆ ਹੋਵੇਗੀ। ਫਿਰ ਉਸੇ ਦਿਨ ਜਾਂਚ ਕੀਤੀ ਜਾਵੇਗੀ ਅਤੇ ਅੰਤਿਮ ਸੂਚੀ ਲਈ 02.30 ਵਜੇ ਤੱਕ ਦੁਬਾਰਾ ਇਤਰਾਜ਼ ਦੇਖੇ ਜਾਣਗੇ। 28 ਤਰੀਕ ਨੂੰ ਸਵੇਰੇ 10 ਵਜੇ ਸੂਚੀ ਵਾਪਸ ਲੈਣ ਲਈ ਕੱਢੀ ਜਾਵੇਗੀ ਅਤੇ ਦੁਪਹਿਰ 02.30 ਵਜੇ ਅੰਤਿਮ ਸੂਚੀ ਲਈ ਜਾਵੇਗੀ। ਚੋਣਾਂ 3 ਸਤੰਬਰ ਨੂੰ ਸਵੇਰੇ 09.30 ਵਜੇ ਸ਼ੁਰੂ ਹੋਣਗੀਆਂ, ਗਿਣਤੀ ਜਿਮਨੇਜ਼ੀਅਮ ਹਾਲ ਵਿੱਚ ਕੀਤੀ ਜਾਵੇਗੀ।

Related Articles

Leave a Comment