newslineexpres

Joe Rogan Podcasts You Must Listen
Home ਮੁੱਖ ਪੰਨਾ ਵਿਧਾਇਕ ਜਲਾਲਪੁਰ ਵਲੋਂ ਕਬੂਲਪੁਰ ਨੂੰ ਸਾਢੇ 6 ਲੱਖ ਦੀ ਦਿੱਤੀ ਗ੍ਰਾਂਟ

ਵਿਧਾਇਕ ਜਲਾਲਪੁਰ ਵਲੋਂ ਕਬੂਲਪੁਰ ਨੂੰ ਸਾਢੇ 6 ਲੱਖ ਦੀ ਦਿੱਤੀ ਗ੍ਰਾਂਟ

by Newslineexpres@1

ਵਿਧਾਇਕ ਜਲਾਲਪੁਰ ਵਲੋਂ ਕਬੂਲਪੁਰ ਨੂੰ ਸਾਢੇ 6 ਲੱਖ ਦੀ ਦਿੱਤੀ ਗ੍ਰਾਂਟ

 

 

ਰਾਜਪੁਰਾ, 23 ਅਕਤੂਬਰ  – ਰਾਜੇਸ਼ ਡਾਹਰਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਗ੍ਰਾਮ ਪੰਚਾਇਤ ਕਬੂਲਪੁਰ ਨੂੰ ਸਾਢੇ 6 ਲੱਖ ਰੁਪਏ ਦੀ ਗ੍ਰਾਂਟ ਅਤੇ ਯੂਥ ਸੇਵਾਵਾਂ ਕਲੱਬ ਕਬੂਲਪੁਰ ਨੂੰ ਖੇਡਾਂ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਘਨੌਰ ਦੇ ਵਾਈਸ ਚੇਅਰਮੈਨ ਰਾਮ ਸਿੰਘ ਸੀਲ, ਸਰਪੰਚ ਲਖਵਿੰਦਰ ਸਿੰਘ ਕਬੂਲਪੁਰ, ਸਰਪੰਚ ਹਰਦੇਵ ਸਿੰਘ ਬਿੱਟਾ, ਸਰਪੰਚ ਜਗਤਾਰ ਸਿੰਘ ਬਪਰੌਰ, ਸਰਪੰਚ ਹਰਵਿੰਦਰ ਸਿੰਘ ਖੋਖਰ, ਕੁਲਬੀਰ ਸਰਾਲਾ ਤੇ ਮਨਜੀਤ ਸਿੰਘ ਘਨੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੌਰਾਨ ਹਲਕਾ ਘਨੌਰ ਦਾ ਜ਼ੋ ਵਿਕਾਸ ਹੋਇਆ ਹੈ, ਉਸ ਨਾਲ 70 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਅੱਜ ਮੇਰਾ ਹਲਕਾ ਇੰਡਸਟਰੀ ਜੋਨ ਬਣ ਚੁੱਕਾ ਹੈ, ਵਾਟਰ ਟ੍ਰੀਟਮੈਂਟ ਪਲਾਂਟ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ, ਸਰਕਾਰੀ ਆਈ.ਟੀ.ਆਈ. ਅਤੇ ਕਮਿਉੂਨਿਟੀ ਹੈਲਥ ਸੈਂਟਰ ਦਾ ਨਿਰਮਾਣ ਕਾਰਜ ਵੀ ਘਨੌਰ ਨੂੰ ਚਾਰ ਚੰਨ੍ਹ ਲਾ ਰਿਹਾ ਹੈ।ਜਲਾਲਪੁਰ ਵੱਲੋਂ ਇਹ ਵੀ ਕਿਹਾ ਕਿ ਹਲਕਾ ਘਨੌਰ ਦੇ ਸਮੁੱਚੇ ਪਿੰਡਾਂ ਦੀ ਨੁਹਾਰ ਬਦਲ ਚੁੱਕੀ ਹੈ ਤੇ ਹਰ ਪਿੰਡ ਦਾ ਸ਼ਹਿਰ ਦੀ ਤਰਜ਼ ਤੇ ਵਿਕਾਸ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕਬੂਲਪੁਰ ਨੂੰ ਸਾਢੇ 6 ਲੱਖ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ, ਜਿਸ ਵਿਚੋਂ 5 ਲੱਖ ਨਾਲ ਕਮਿਊਨਿਟੀ ਹਾਲ ਦੀ ਉਸਾਰੀ ਕੀਤੀ ਜਾਵੇਗੀ ਜਦੋਂ ਕਿ ਡੇਢ ਲੱਖ ਰੁਪਏ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਤੇ ਖਰਚੇ ਜਾਣਗੇ। ਇਸ ਮੌਕੇ ਲਖਵਿੰਦਰ ਸਿੰਘ, ਗੁਰਦੀਪ ਸਿੰਘ, ਰਾਜ ਰਾਣੀ, ਕੁਲਦੀਪ ਕੌਰ, ਪਰਦੀਪ ਸਿੰਘ ਸਾਰੇ ਪੰਚ, ਕਲੱਬ ਪ੍ਰਧਾਨ ਗੁਰਮੀਤ ਸਿੰਘ, ਸੰਦੀਪ ਸਿੰਘ, ਦਲਜੀਤ ਸਿੰਘ, ਗੁਰਪਾਲ ਸਿੰਘ ਸੰਧੂ, ਹਰਜਿੰਦਰ ਸਿੰਘ ਹੈਰੀ, ਰਮਨ ਸਿੰਘ, ਸ਼ਰਨਜੀਤ ਸਿੰਘ, ਮਨੇਜਰ ਸਿੰਘ ਅਤੇ ਲਵਪ੍ਰੀਤ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।

Related Articles

Leave a Comment