ਨਵੀਂ ਦਿੱਲੀ, 12 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਸਾਜ਼ਿਸ਼ ਰਚ ਰਹੀ ਹੈ, ਉਹ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦੀ ਹੈ। ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਮਾਮਲੇ ਵਿਚ ਕਿਸਾਨਾਂ ਨੂੰ ਫਸਾਏਗੀ ਫਿਰ ਉਸ ਨੂੰ ਬਦਨਾਮ ਕਰੇਗੀ। ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਫਿਰ ਯੂਪੀ ਗੇਟ ‘ਤੇ ਧਰਨਾ ਪ੍ਰਦਰਸ਼ਨ ਵਿਚ ਸ਼ਾਮਲ ਕਿਸਾਨਾਂ ਨੂੰ ਸੰਬੋਧਿਤ ਕੀਤਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਵੀਰਵਾਰ ਨੂੰ ਇੱਥੇ ਕਿਸਾਨਾਂ ਸੰਬੋਧਿਤ ਕੀਤਾ ਸੀ ਤੇ ਚੌਂਕੀਆਂ ਬਣਾ ਕੇ ਨਿਗਰਾਨੀ ਵਧਾਉਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਕਿ 26 ਨਵੰਬਰ ਤੋਂ ਬਾਅਦ ਇੱਥੇ ਪੂਰੀ ਲਿਖਤ ਪੜ੍ਹਤ ਕੀਤੀ ਜਾਵੇਗੀ, ਜੋ ਕਿਸਾਨ ਧਰਨਾ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਆਏ ਉਹ ਆਪਣਾ ਇੰਤਜ਼ਾਮ ਖੁਦ ਕਰੇ, ਆਪਣੇ ਕੰਬਲ, ਕੱਪੜੇ ਲੈ ਕੇ ਆਓ, ਆਪਣੇ ਟੈਂਟ ਦਾ ਪ੍ਰਬੰਧ ਖੁਦ ਕਰੋ। ਇੱਥੇ ਫੇਸਬੁੱਕ, ਟਵਿੱਟਰ, koo ਚਲਾਉਣ ਵਾਲੇ ਹਰ ਜ਼ਿਲ੍ਹੇ ਤੋਂ ਦੋ ਜਾਂ ਤਿੰਨ ਬੱਚਿਆਂ ਦੀ ਜ਼ਰੂਰਤ ਹੈ, ਉਹ ਇੱਥੇ ਆ ਕੇ ਇਸ ਦੀ ਕਮਾਨ ਸੰਭਾਲਣ। ਉਨ੍ਹਾਂ ਕਿਹਾ ਕਿ ਕਿਸਾਨ ਟਰੈਕਟਰ ਤੋਂ ਮਜ਼ਬੂਤ ਹਨ ਪਰ ਇਸ ਇੰਟਰਨੈੱਟ ਮੀਡੀਆ ‘ਤੇ ਐਕਟਿਵ ਨਹੀਂ ਹਨ। ਉਸ ਦਾ ਲਾਭ ਨਹੀਂ ਮਿਲ ਪਾ ਰਿਹਾ ਹੈ। ਸਾਨੂੰ ਫੇਸਬੁੱਕ ਤੇ ਟਵਿੱਟਰ ਤੋਂ ਮਜ਼ਬੂਤ ਹੋਣਾ ਪਵੇਗਾ। ਉਹ ਵੀ ਬੈਠ-ਬੈਠੇ ਹਥਿਆਰ ਚਲਾਉਂਦੇ ਹਨ, ਅਸੀਂ ਉਸ ‘ਚ ਕਮਜ਼ੋਰ ਹਾਂ। ਸਾਨੂੰ ਆਪਣਾ ਪ੍ਰਚਾਰ ਤੰਤਰ ਮਜ਼ਬੂਤ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ‘ਤੇ ਕੈਮਰਾ ਤੇ ਕਲਮ ‘ਤੇ ਬੰਦੂਕ ਦਾ ਪਹਿਰਾ ਹੈ। ਅਜਿਹਾ ਹੀ ਕਿਸਾਨੀ ‘ਤੇ ਪਹਿਰਾ ਹੈ। ਅਦਾਰੇ ਕਾਬੂ ਹੇਠ ਹਨ। ਕੋਈ ਵੀ ਕੁਝ ਕਹਿਣ ਨੂੰ ਤਿਆਰ ਨਹੀਂ। ਆਪਣੇ ਦਮ ‘ਤੇ ਲੜਨਾ ਪਵੇਗਾ ਨਹੀਂ ਤਾਂ ਜ਼ਮੀਨ ਨਹੀਂ ਬਚੀ ਜਾਵੇਗੀ।