????26-27-28 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰਨਗੇ ਤੇ 29 ਨੂੰ ਦਿੱਲੀ ਅੰਦਰ ਜਾਣਗੇ
????ਕਿਸਾਨਾਂ ਵੱਲੋਂ ਮਿਸ਼ਨ ਦਿੱਲੀ ਫਤਹਿ ਤਹਿਤ ਤਿਆਰੀਆਂ ਜ਼ੋਰਾਂ ‘ਤੇ
*????26 ਨਵੰਬਰ ਤੋਂ ਕਿਸਾਨ ਕਰਨਗੇ ਦਿੱਲੀ ਵੱਲ ਨੂੰ ਕੂਚ : ਐਡਵੋਕੇਟ ਪ੍ਰਭਜੀਤ ਪਾਲ ਸਿੰਘ
ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਤੋਂ ਹੀ ਕੀਤੇ ਐਲਾਨ ਦੇ ਤਹਿਤ 29 ਨਵੰਬਰ ਤੋਂ ਸੰਸਦ ਦੇ ਸਰਦ ਰੁੱਤ ਸ਼ੈਸ਼ਨ ਦੇ ਇਜਲਾਸ ਦੌਰਾਨ ਰੋਜ਼ਾਨਾ ਕਿਸਾਨਾਂ ਦਾ ਜੱਥਾ ਟਰੈਕਟਰ ਲੈ ਕੇ ਸੰਸਦ ਦੇ ਬਾਹਰ ਜਾਏਗਾ ਤੇ ਟਰੈਕਟਰ ਸਮੇਤ ਉਥੇ ਹੀ ਰਹੇਗਾ। ਅਗਲੇ ਦਿਨ ਹੋਰ 500 ਕਿਸਾਨਾਂ ਦਾ ਜੱਥਾ ਲਗਾਤਾਰ ਹਰ ਰੋਜ਼ ਸੰਸਦ ਵੱਧ ਕੂਚ ਕਰੇਗਾ। ਇਹ ਜਾਣਕਾਰੀ ਦਿੰਦਿਆਂ ਗੱਲਬਾਤ ਦੌਰਾਨ ਪਟਿਆਲਾ ਦੇ ਪ੍ਰਸਿੱਧ ਕਿਸਾਨ ਆਗੂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਦੱਸਿਆ ਕਿ ਭਾਵੇਂ ਨਰਿੰਦਰ ਮੋਦੀ ਵੱਲੋਂ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ ਪਰ ਜਦੋਂ ਤੱਕ ਇਸ ਨੂੰ ਸਵਿਧਾਨਕ ਰੂਪ ਨਹੀਂ ਦਿੱਤਾ ਜਾਂਦਾ ਹੈ ਤੇ ਕਿਸਾਨ ਮੋਰਚੇ ਵੱਲੋਂ ਕੀਤੀਆਂ ਗਈਆਂ ਮੰਗਾਂ MSP ਉੱਤੇ ਗਾਰੰਟੀ, ਬਿਜਲੀ ਸੋਧ ਬਿੱਲ 2020 ਰੱਦ ਕਰਨਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਅਤੇ ਅੰਦੋਲਨ ਦੌਰਾਨ ਹਜ਼ਾਰਾਂ ਲੋਕਾਂ ਉਤੇ ਕੀਤੇ ਗ਼ਲਤ ਤੇ ਝੂਠੇ ਪਰਚੇ ਰੱਦ ਨਹੀ ਕਰ ਦਿੱਤੇ ਜਾਂਦੇ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਤੇ ਕਿਸਾਨ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮ ਰੱਦ ਨਹੀਂ ਹੋਣਗੇ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਟਰੈਕਟਰ ਮਾਰਚ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪਿੰਡ-ਪਿੰਡ ਪ੍ਰਚਾਰ ਜਾਰੀ ਹੈ। ਉਨ੍ਹਾਂ ਕਿਹਾ ਕਿ 26-27-28 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰਨਗੇ ਤੇ 29 ਨੂੰ ਦਿੱਲੀ ਅੰਦਰ ਜਾਇਆ ਜਾਏਗਾ। ਇਸ ਤਹਿਤ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਪਿੰਡ-ਪਿੰਡ ” ਦਿੱਲੀ ਚੱਲੋ ” ਦਾ ਹੋਕਾ ਦਿੰਦੇ ਹੋਏ ਦਿੱਲੀ ਚਲੋ ਦੇ ਬੈਨਰ ਵੀ ਲਾਏ ਜਾ ਰਹੇ ਹਨ। ਮੋਦੀ ਦੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ‘ਤੇ ਸਾਨੂੰ ਇਹ ਖੁਸ਼ਖਬਰੀ ਮਿਲੀ ਹੈ ਕਿ ਕਿਸਾਨ-ਮਜ਼ਦੂਰ ਏਕਤਾ ਦੀ ਜਿੱਤ ਹੋਈ, ਤਿੰਨ ਕਾਲੇ ਕਾਨੂੰਨ ਰੱਦ ਕੀਤੇ ਗਏ ਹਨ। 700 ਤੋਂ ਵੱਧ ਕਿਸਾਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ। ਉਨ੍ਹਾਂ ਦੀ ਇਹ ਸ਼ਹਾਦਤ ਅਮਰ ਰਹੇਗੀ, ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਯਾਦ ਕਰਿਆ ਕਰਨਗੀਆਂ ਕਿ ਕਿਵੇਂ ਕਿਸਾਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਕਿਸਾਨੀ ਅਤੇ ਕਿਸਾਨਾਂ ਨੂੰ ਬਚਾਇਆ। ਸਾਰੇ ਕਿਸਾਨ ਮਜਦੂਰ ਭਰਾਵਾਂ ਤੇ ਹੋਰ ਕਿੱਤਾਕਾਰਾਂ ਅਤੇ ਆਮ ਪਬਲਿਕ ਦਾ ਬਹੁਤ ਬਹੁਤ ਧੰਨਵਾਦ ਜਿਸਨੇ ਇਸ ਅੰਦੋਲਨ ਦੇ ਨਾਲ ਤਨ-ਮਨ ਨਾਲ ਪੂਰਾ ਸਾਥ ਦਿੱਤਾ, ਭਾਈਚਾਰੇ ਦੀ ਮਿਸਾਲ ਪੈਦਾ ਕੀਤੀ। ਜਿਥੇ ਇਸ ਅੰਦੋਲਨ ਨਾਲ ਬਹੁਤ ਸਾਰੇ ਲੋਕਾਂ ਨੂੰ ਸਾਡੇ ਕਰਕੇ ਪਰੇਸ਼ਾਨੀ ਹੋਈ ਉਥੇ ਹੀ ਇਹ ਅੰਦੋਲਨ ਸਾਨੂੰ ਆਪਸ ਵਿੱਚ ਜੋੜ ਕੇ ਬਹੁਤ ਕੁੱਝ ਸਿਖਾ ਗਿਆ। ਭਾਈਚਾਰਕ ਸਾਂਝ ਵਧੀ, ਏਕਤਾ ਵਿਚ ਬਲ ਦੀ ਕਹਾਵਤ ਸੱਚ ਹੁੰਦੀ ਦੇਖੀ ਗਈ। ਹੁਣ ਤੱਕ ਤਾਂ ਕਿਤਾਬਾਂ ਵਿਚ ਹੀ ਪੜ੍ਹਦੇ ਸੀ। ਸਾਰੇ ਜਥੇਬੰਦੀਆਂ ਦੇ ਆਗੂਆਂ ਸਾਹਿਬਾਨਾਂ ਨੂੰ ਇਸ ਜਿੱਤ ਦਾ ਸੇਹਰਾ ਜਾਂਦਾ ਹੈ ਜਿੰਨਾ ਦੀ ਅਣਥੱਕ ਮਿਹਨਤ ਸਦਕਾ ਇਹ ਮੁਮਕਿਨ ਹੋ ਸਕਿਆ। ਦਿਲੋਂ ਧੰਨਵਾਦ ਹੈ ਸਾਰੇ ਸਾਡੇ ਪਟਿਆਲੇ ਦੇ ਲੋਕਲ ਕਿਸਾਨਾਂ ਦਾ ਜਿਹੜੇ ਇਕ ਆਵਾਜ਼ ਮਾਰਨ ‘ਤੇ ਇਕੱਠੇ ਹੁੰਦੇ ਹਨ ਅਤੇ ਇਸ ਜੁਲਮ ਦੇ ਖਿਲਾਫ਼ ਆਵਾਜ਼ ਉਠਾਉਣ ਦੇ ਮੋਹਰੀ ਬਣੇ।
ਇਸ ਮੌਕੇ ‘ਤੇ ਉਨ੍ਹਾਂ ਨਾਲ ਸੁਰਜੀਤ ਸਿੰਘ ਲਚਕਾਣੀ, ਗੁਰਵਿੰਦਰ ਸਿੰਘ ਲੰਗ, ਅਵਤਾਰ ਸਿੰਘ ਚਲੇਲਾ, ਗੁਰਤੇਜ ਸਿੰਘ ਚਲੈਲਾ, ਗੁਰਿੰਦਰ ਸਿੰਘ, ਸੁਰਿੰਦਰ ਸਿੰਘ, ਸਵਰਨ ਸਿੰਘ ਅਤੇ ਲਈ ਹੋਰ ਕਿਸਾਨ ਆਗੂ ਹਾਜ਼ਰ ਰਹੇ।