newslineexpres

Home ਮੁੱਖ ਪੰਨਾ ਯੂਪੀ-ਹਰਿਆਣਾ ਤੇ ਦਿੱਲੀ ਤੋਂ ਬਾਅਦ ਉੱਤਰਾਖੰਡ ’ਚ ਵੀ ਲੱਗਾ ਨਾਈਟ ਕਰਫਿਊ

ਯੂਪੀ-ਹਰਿਆਣਾ ਤੇ ਦਿੱਲੀ ਤੋਂ ਬਾਅਦ ਉੱਤਰਾਖੰਡ ’ਚ ਵੀ ਲੱਗਾ ਨਾਈਟ ਕਰਫਿਊ

by Newslineexpres@1

ਨਵੀਂ ਦਿੱਲੀ,  27 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਦੇਸ਼ ’ਚ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੇ ਵੀ ਸਖ਼ਤੀ ਤੇ ਸਤਰਕਤਾ ਵਧਾ ਦਿੱਤੀ ਹੈ। ਇਕ ਪਾਸੇ ਕੇਂਦਰ ਨੇ ਓਮੀਕ੍ਰੋਨ ਦੇ ਵੱਧ ਮਾਮਲਿਆਂ ਵਾਲੇ 10 ਸੂਬਿਆਂ (ਕੇਰਲ, ਮਹਾਰਾਸ਼ਟਰ, ਤਮਿਲਨਾਡੂ, ਬੰਗਾਲ, ਮਿਜ਼ੋਰਮ, ਕਰਨਾਟਕ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਪੰਜਾਬ) ’ਚ ਕੇਂਦਰੀ ਟੀਮਾਂ ਤਾਇਨਾਤ ਕੀਤੀਆਂ ਹਨ ਤਾਂ ਉਥੇ ਹੀ ਦੂਸਰੇ ਪਾਸੇ ਕਈ ਸੂਬਾ ਸਰਕਾਰਾਂ ਨੇ ਵੀ ਆਪਣੇ ਪੱਧਰ ’ਤੇ ਪ੍ਰਬੰਧ ਕੀਤੇ ਹਨ। ਇਨ੍ਹਾਂ ਪਾਬੰਦੀਆਂ ’ਚ ਧਾਰਾ-144 ਦੇ ਨਾਲ ਨਾਈਟ ਕਰਫਿਊ ਅਤੇ ‘ਵੈਕਸੀਨ ਨਹੀਂ ਤਾਂ ਐਂਟਰੀ ਨਹੀਂ’ ਜਿਹੇ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਗਏ ਹਨ। ਉੱਤਰਾਖੰਡ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਅਤੇ ਓਮਿਕਰੋਨ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਅਲਰਟ ਮੋਡ ‘ਚ ਆ ਗਈ ਹੈ। ਇਸ ਕਾਰਨ ਸਰਕਾਰ ਨੇ ਸੂਬੇ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਇਹ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਰਹੇਗਾ। ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਹੀ ਜਾਣ ਦਿੱਤਾ ਜਾਵੇਗਾ।

Related Articles

Leave a Comment