newslineexpres

Home Elections ???? ਪਟਿਆਲਾ ‘ਚ ਤਾਇਨਾਤ ਖ਼ਰਚਾ ਅਬਜਰਵਰਾਂ ਦੇ ਫੋਨ ਨੰਬਰ ਤੇ ਈਮੇਲ ਆਈਡੀਜ ਜਾਰੀ

???? ਪਟਿਆਲਾ ‘ਚ ਤਾਇਨਾਤ ਖ਼ਰਚਾ ਅਬਜਰਵਰਾਂ ਦੇ ਫੋਨ ਨੰਬਰ ਤੇ ਈਮੇਲ ਆਈਡੀਜ ਜਾਰੀ

by Newslineexpres@1

???? ਪਟਿਆਲਾ ‘ਚ ਤਾਇਨਾਤ ਖ਼ਰਚਾ ਅਬਜਰਵਰਾਂ ਦੇ ਫੋਨ ਨੰਬਰ ਤੇ ਈਮੇਲ ਆਈਡੀਜ ਜਾਰੀ

???? ਜ਼ਿਲ੍ਹਾ ਪੱਧਰੀ ਨੋਡਲ ਸ਼ਿਕਾਇਤ ਸੈਲ ਸਥਾਪਤ, ਸਾਰੇ ਹਲਕਿਆਂ ‘ਚ ਟੋਲ ਫਰੀ ਨੰਬਰ ਵੀ ਚਾਲੂ : ਸੰਦੀਪ ਹੰਸ

???? ਸ਼ਿਕਾਇਤਾਂ ਤੇ ਜਾਣਕਾਰੀ ਲੈਣ ਲਈ ਸੀ-ਵਿਜਿਲ ਐਪ ਤੇ 1950 ਨੰਬਰ ‘ਤੇ ਕੀਤਾ ਜਾਵੇ : ਡੀ.ਸੀ.

ਪਟਿਆਲਾ, 27 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ / ਰਜਨੀਸ਼, ਰਾਕੇਸ਼, ਗਰੋਵਰ, ਮੋਹਿਤ – ਪਟਿਆਲਾ ਜ਼ਿਲ੍ਹੇ ਅੰਦਰ 8 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਚੋਣ ਖ਼ਰਚਿਆਂ ‘ਤੇ ਪੈਨੀ ਨਜ਼ਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਤਿੰਨ ਖ਼ਰਚਾ ਨਿਗਰਾਨਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ 2008 ਬੈਚ ਦੇ ਆਈ.ਆਰ.ਐਸ ਅਫ਼ਸਰ ਸ੍ਰੀਮਤੀ ਪ੍ਰਿੰਸੀ ਸਿੰਗਲਾ ਨੂੰ ਰਾਜਪੁਰਾ, ਘਨੌਰ ਅਤੇ ਸਨੌਰ ਹਲਕੇ ਲਈ ਖ਼ਰਚਾ ਨਿਗਰਾਨ ਲਗਾਇਆ ਹੈ।
ਡਿਪਟੀ ਕਮਿਸ਼ਨਰ ਨੇ ਤਿੰਨੋ ਖ਼ਰਚਾ ਅਬਜਰਵਰਾਂ ਦੇ ਸੰਪਰਕ ਨੰਬਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਵੋਟਰ, ਸਿਆਸੀ ਪਾਰਟੀ ਜਾਂ ਚੋਣ ਲੜਨ ਵਾਲੇ ਉਮੀਦਵਾਰ, ਚੋਣਾਂ ਤੇ ਚੋਣਾਂ ਦੇ ਖ਼ਰਚਿਆਂ ਬਾਬਤ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੋਈ ਸੁਝਾਓ ਸਾਂਝਾ ਕਰਨ ਸਮੇਤ ਕਿਸੇ ਕਿਸਮ ਦਾ ਕੋਈ ਵਿਚਾਰ ਕਰਨਾ ਚਾਹੁੰਦੇ ਹਨ ਤਾਂ ਉਹ ਖ਼ਰਚਾ ਅਬਜ਼ਰਵਰ ਸ੍ਰੀਮਤੀ ਪ੍ਰਿੰਸੀ ਸਿਗਲਾ ਦੇ ਮੋਬਾਇਲ ਨੰਬਰ 95307-17777 ਅਤੇ ਈਮੇਲ ਆਈ.ਡੀ princysingla@icloud.com ‘ਤੇ ਸੰਪਰਕ ਕਰ ਸਕਦੇ ਹਨ।  
ਸ੍ਰੀ ਹੰਸ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਸਮਾਣਾ ਅਤੇ ਸ਼ੁਤਰਾਣਾ ਹਲਕਿਆਂ ਲਈ ਖ਼ਰਚਾ ਨਿਗਰਾਨ 2013 ਬੈਚ ਦੇ ਆਈ.ਆਰ.ਐਸ. ਸ੍ਰੀ ਗੌਰੀ ਸ਼ੰਕਰ ਦੇ ਮੋਬਾਇਲ ਨੰਬਰ 93986-15127 ਤੇ ਈਮੇਲ ਆਈ.ਡੀ gsusingh@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਨਾਭਾ, ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ਹਲਕੇ ਲਈ ਤਾਇਨਾਤ 2014 ਬੈਚ ਦੇ ਆਈ.ਆਰ.ਐਸ ਅਧਿਕਾਰੀ ਸ੍ਰੀ ਅਵਨੀਸ਼ ਕੁਮਾਰ ਯਾਦਵ ਦੇ ਮੋਬਾਇਲ ਨੰਬਰ 97693-63889 ਅਤੇ ਈਮੇਲ ਆਈ.ਡੀ roavnish14@gmail.com  ‘ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਪੀ.ਸੀ.ਐਸ. ਅਧਿਕਾਰੀ ਤੇ ਏ.ਸੀ.ਏ. ਪੁੱਡਾ ਪਟਿਆਲਾ ਸ੍ਰੀਮਤੀ ਈਸ਼ਾ ਸਿੰਗਲ ਨੂੰ ਜ਼ਿਲ੍ਹੇ ‘ਚ ਨੋਡਲ ਖ਼ਰਚਾ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ, ਉਨ੍ਹਾਂ ਦਾ ਫੋਨ ਨੰਬਰ 90230-52610 ਹੈ। ਉਨ੍ਹਾਂ ਕਿਹਾ ਕਿ ਖ਼ਰਚਾ ਅਬਜਰਵਰਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚ ਆਪਣਾ ਪਹਿਲਾ ਦੌਰਾ ਸਬੰਧਤ ਅਧਿਕਾਰੀਆਂ ਨਾਲ ਆਨ ਲਾਈਨ ਮੀਟਿੰਗ ਕਰਕੇ ਮੁਕੰਮਲ ਕਰ ਲਿਆ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਇੱਕ ਨੋਡਲ ਕੰਪਲੇਟ ਸੈਲ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਫੋਨ ਨੰਬਰ 0175-2359441 ਹੈ। ਜਦੋਂ ਕਿ ਜ਼ਿਲ੍ਹੇ ਦੇ ਅੱਠੇ ਵਿਧਾਨ ਸਭਾ ਹਲਕਿਆਂ ਅੰਦਰ ਵੀ ਟੋਲ ਫਰੀ ਨੰਬਰ ਲਗਾਏ ਗਏ ਹਨ, ਨਾਭਾ ਹਲਕੇ ਲਈ ਟੋਲ ਫਰੀ ਨੰਬਰ 01765-220646, ਪਟਿਆਲਾ ਦਿਹਾਤੀ ਲਈ 0175-2290270, ਰਾਜਪੁਰਾ ‘ਚ 01762-224132, ਘਨੌਰ ਹਲਕੇ ‘ਚ 0175-2304200, ਸਨੌਰ ਹਲਕੇ ਲਈ 0175-2921490, ਪਟਿਆਲਾ ਸ਼ਹਿਰੀ ਹਲਕੇ ਲਈ 0175-2311321, ਸਮਾਣਾ ਹਲਕੇ ਲਈ 01764-221190 ਅਤੇ ਹਲਕਾ ਸ਼ੁਤਰਾਣਾ ਲਈ ਲਗਾਏ ਟੋਲ ਫਰੀ ਨੰਬਰ 01764-243403 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਜਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤਾਂ ਲਈ ਸੀ-ਵਿਜਿਲ ਐਪ ਦੀ ਵਰਤੋਂ ਕਰਨ ਅਤੇ ਕੋਈ ਵੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕਰਨ। *Newsline Express*

Related Articles

Leave a Comment