newslineexpres

Home ਪੰਜਾਬ ਪੰਜਾਬ ਸਰਕਾਰ ਨੇ ਪਹਿਲੀ ਮਹਿਲਾ ਅਧਿਕਾਰੀ ਨੂੰ ਦਿਤੀ ਵਿਜੀਲੈਂਸ ਦੀ ਕਮਾਨ

ਪੰਜਾਬ ਸਰਕਾਰ ਨੇ ਪਹਿਲੀ ਮਹਿਲਾ ਅਧਿਕਾਰੀ ਨੂੰ ਦਿਤੀ ਵਿਜੀਲੈਂਸ ਦੀ ਕਮਾਨ

by Newslineexpres@1

ਚੰਡੀਗੜ੍ਹ – 25 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਮਹਿਲਾ ਅਧਿਕਾਰੀ ਨੂੰ ਵਿਜੀਲੈਂਸ ਦੀ ਕਮਾਨ ਦੇ ਦਿੱਤੀ ਹੈ। ਜਾਣਕਾਰੀ ਮੁਤਾਬਿਕ ਗੁਰਪ੍ਰੀਤ ਦੀਓ ਨੂੰ ਆਈ.ਪੀ. ਐਸ. ਵਿਜੀਲੈਂਸ ਮੁਖੀ ਬਣਾਇਆ ਗਿਆ ਹੈ। ਇਹ ਹੁਕਮ ਡੀ.ਜੀ.ਪੀ. ਵੀ.ਕੇ. ਭਵਰਾ ਵਲੋਂ ਦਿਤੇ ਗਏ ਹਨ। ਦੱਸਣਯੋਗ ਹੈ ਕਿ ਗੁਰਪ੍ਰੀਤ ਕੌਰ ਦੀਓ ਹੋਣਹਾਰ ਮਹਿਲਾ ਆਈ.ਪੀ.ਐਸ. ਅਫ਼ਸਰ ਹਨ।

ਇਸ ਤੋਂ ਪਹਿਲਾਂ ਉਹ ਏ.ਡੀ.ਜੀ.ਪੀ. ਐਡਮਿਨ ਪੰਜਾਬ ਵਜੋਂ ਤਾਇਨਾਤ ਸਨ। ਉਹ ਆਈ.ਪੀ.ਐਸ. ਈਸ਼ਵਰ ਸਿੰਘ ਦੀ ਜਗ੍ਹਾ ‘ਤੇ ਤੈਨਾਤ ਹੋਣਗੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਨਿਯੁਕਤੀ ਤੋਂ ਪਹਿਲਾਂ ਆਈ.ਪੀ.ਐਸ. ਈਸ਼ਵਰ ਸਿੰਘ ਵਿਜੀਲੈਂਸ ਬਿਊਰੋ ਦੇ ਏ.ਡੀ.ਜੀ.ਪੀ.-ਕਮ-ਚੀਫ ਵਿਜੀਲੈਂਸ ਅਫ਼ਸਰ ਸਨ।

Related Articles

Leave a Comment