newslineexpres

Home ਪੰਜਾਬ ਮੁੱਖ ਮੰਤਰੀ ਕੱਲ ਆਉਣਗੇ ਮਾਨਸਾ, ਡਰੋਨ ਕੈਮਰਿਆਂ ਤੇ ਪਾਬੰਦੀ

ਮੁੱਖ ਮੰਤਰੀ ਕੱਲ ਆਉਣਗੇ ਮਾਨਸਾ, ਡਰੋਨ ਕੈਮਰਿਆਂ ਤੇ ਪਾਬੰਦੀ

by Newslineexpres@1

ਮਾਨਸਾ, 25 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 26 ਮਾਰਚ ਨੂੰ ਮਾਨਸਾ ‘ਚ ਆਉਣਗੇ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇੱਥੇ ਜ਼ਿਲ੍ਹੇ ’ਚ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦੇ ਚੈੱਕ ਵੰਡਣਗੇ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿ਼ਲ੍ਹਾ ਮਾਨਸਾ ਵਿਚ 26 ਮਾਰਚ, 2022 ਨੂੰ ਡਰੋਨ ਕੈਮਰਿਆਂ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ ਪਾਬੰਦੀ ਮੁੱਖ ਮੰਤਰੀ ਪੰਜਾਬ ਜੀ ਨਾਲ ਆਉਣ ਵਾਲੀ ਸ਼ੋਸ਼ਲ ਮੀਡੀਆ ਟੀਮ ਤੇ ਲਾਗੂ ਨਹੀਂ ਹੋਵੇਗੀ। ਹੁਕਮ ਵਿਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਨਾਜ ਮੰਡੀ ਮਾਨਸਾ ਵਿਖੇ ਪਹੁੰਚ ਰਹੇ ਹਨ। ਕਈ ਵਾਰ ਸਮਾਗਮ ਵਾਲੀ ਥਾਂ ਤੇ ਫੋਟੋਗ੍ਰਾਫਰਜ਼, ਪ੍ਰੈਸ ਰਿਪੋਰਟਰਜ਼ ਅਤੇ ਆਮ ਜਨਤਾ ਵੱਲੋਂ ਡਰੋਨ ਕੈਮਰਿਆਂ ਦੀ ਮਦਦ ਨਾਲ ਸਮਾਗਮ ਦੀ ਮੂਵੀ ਤਿਆਰ ਕੀਤੀ ਜਾਂਦੀ ਹੈ, ਪ੍ਰੰਤੂ ਡਰੋਨ ਕੈਮਰਿਆਂ ਦੀ ਮਦਦ ਨਾਲ ਮੂਵੀ ਤਿਆਰ ਕਰਨਾ ਸੁਰੱਖਿਆ ਦੇ ਮੱਦੇਨਜ਼ਰ ਕਾਫੀ ਖ਼ਤਰਨਾਕ ਹੁੰਦਾ ਹੈ, ਕਿਊਂਕਿ ਡਰੋਨ ਕੈਮਰਿਆਂ ਦਾ ਫਾਇਦਾ ਉਠਾਉਂਦੇ ਹੋਏ ਕੁਝ ਸ਼ਰਾਰਤੀ ਅਨਸਰ ਇਸ ਨਾਲ ਕਿਸੇ ਮੰਦਭਾਗੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਹ ਹੁਕਮ 26 ਮਾਰਚ, 2022 ਲਈ ਲਾਗੂ ਰਹੇਗਾ।

Related Articles

Leave a Comment