newslineexpres

Breaking News
🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ 🚩 ਨਕਾਬਪੋਸ਼ ਦੋ ਨੌਜਵਾਨਾਂ ਨੇ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ ‘ਚ ਚਲਾਈ ਗੋਲੀ ; 6 ਕਰੋੜ ਦੀ ਮੰਗੀ ਫਿਰੌਤੀ 🚩 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ 🚩 ED ਵਲੋਂ ਸਾਬਕਾ IAS ਦੇ ਘਰ ਛਾਪੇਮਾਰੀ, ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ
Home ਪੰਜਾਬ ਸਿੱਖਿਆ ਵਿਭਾਗ ਦਾ ਫੈਸਲਾ – ਹੁਣ ਸਰਕਾਰੀ ਸਕੂਲ ਚੱਲਣਗੇ ਡਬਲ ਸ਼ਿਫਟ ‘ਚ

ਸਿੱਖਿਆ ਵਿਭਾਗ ਦਾ ਫੈਸਲਾ – ਹੁਣ ਸਰਕਾਰੀ ਸਕੂਲ ਚੱਲਣਗੇ ਡਬਲ ਸ਼ਿਫਟ ‘ਚ

by Newslineexpres@1

ਸਿੱਖਿਆ ਵਿਭਾਗ ਦਾ ਫੈਸਲਾ – ਹੁਣ ਸਰਕਾਰੀ ਸਕੂਲ ਚੱਲਣਗੇ ਡਬਲ ਸ਼ਿਫਟ ‘ਚ

ਮੋਹਾਲੀ, 5 ਮਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਸਿੱਖਿਆ ਵਿਭਾਗ ਨੇ ਬੱਚਿਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ’ਚ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇਕ ਪੱਤਰ ਜਾਰੀ ਕਰਕੇ ਸ਼ਡਿਊਲ ਦਿੱਤਾ ਗਿਆ ਹੈ। ਵਿਭਾਗ ਨੇ ਇਸ ਪੱਤਰ ਜ਼ਰੀਏ ਕਿਹਾ ਹੈ ਕਿ ਵਿਦਿਆਰਥੀਆਂ ਦੀ ਜ਼ਿਆਦਾ ਗਿਣਤੀ ਤੇ ਜਗ੍ਹਾ, ਕਮਰਿਆਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਘਾਟ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪ੍ਰਾਇਮਰੀ ਸਕੂਲਾਂ ਵਿੱਚ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰ ਦੀ ਸ਼ਿਫਟ ਹੋਵੇਗੀ, ਜਦਕਿ ਸ਼ਾਮ ਦੀ ਸ਼ਿਫਟ 1 ਅਕਤੂਬਰ ਤੋਂ 31 ਮਾਰਚ ਤੱਕ ਹੋਵੇਗੀ। ਜਦੋ ਕਿ ਉਪਰਲੀ ਜਮਾਤ 1 ਅਪ੍ਰੈਲ ਤੋਂ 30 ਸਤੰਬਰ ਤੱਕ ਸ਼ਾਮ ਦੀ ਸ਼ਿਫਟ ਹੋਵੇਗੀ। ਗਰਮੀਆਂ ਵਿੱਚ, ਪਹਿਲੀ ਸ਼ਿਫਟ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲੇਗੀ, ਜਦੋਂ ਕਿ ਦੂਜੀ ਸ਼ਿਫਟ ਦੁਪਹਿਰ 12.30 ਤੋਂ ਸ਼ਾਮ 5:30 ਵਜੇ ਤੱਕ ਹੋਵੇਗੀ। ਇਸੇ ਤਰ੍ਹਾਂ ਸਰਦੀਆਂ ਵਿੱਚ ਪਹਿਲੀ ਸ਼ਿਫਟ ਸਵੇਰੇ 7.30 ਤੋਂ 12.30 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 12.15 ਤੋਂ ਸ਼ਾਮ 5.15 ਤੱਕ ਚੱਲੇਗੀ।

Related Articles

Leave a Comment