newslineexpres

Home Latest News ???? ਪਟਿਆਲਾ ਦੇ ਗੁਰੂਦਵਾਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਇੱਕ ਰਿਹਾਇਸ਼ੀ ਕੁਆਰਟਰ ਵਿਚ ਕਤਲ

???? ਪਟਿਆਲਾ ਦੇ ਗੁਰੂਦਵਾਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਇੱਕ ਰਿਹਾਇਸ਼ੀ ਕੁਆਰਟਰ ਵਿਚ ਕਤਲ

by Newslineexpres@1

???? ਪਟਿਆਲਾ ਦੇ ਗੁਰੂਦਵਾਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਇੱਕ ਰਿਹਾਇਸ਼ੀ ਕੁਆਰਟਰ ਵਿਚ ਕਤਲ

???? ਮਾਂ ਪੁੱਤਰ ਉਤੇ ਜਾਨਲੇਵਾ ਹਮਲਾ; 46 ਮਹਿਲਾ ਦੀ ਮੌਤ, ਨੌਜਵਾਨ ਪੁੱਤਰ ਗੰਭੀਰ ਜ਼ਖਮੀ, PGI ਰੈਫਰ

ਪਟਿਆਲਾ, 22 ਮਈ – ਗਰੋਵਰ, ਰਜਨੀਸ਼, ਵਰਮਾ/ ਨਿਊਜ਼ਲਾਈਨ ਐਕਸਪ੍ਰੈਸ- ਪਟਿਆਲਾ ਦੇ ਗੁਰੂਦਵਾਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰਾਂ ਦੇ ਇੱਕ ਘਰ ਵਿੱਚ ਦੇਰ ਰਾਤ ਇੱਕ ਮਹਿਲਾ ਦਾ ਕਤਲ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਉਸਤੋਂ ਅਲਾਵਾ ਉਸਦੇ ਪੁੱਤਰ ਉਤੇ ਵੀ ਹਮਲਾ ਕੀਤਾ ਗਿਆ ਹੈ। ਫਿਲਹਾਲ ਦਸਿਆ ਜਾ ਰਿਹਾ ਹੈ ਕਿ ਲੜਕੇ ਮਨਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਚੰਡੀਗੜ੍ਹ ਵਿਖੇ PGI ਹਸਪਤਾਲ ਰੈਫਰ ਕੀਤਾ ਗਿਆ ਹੈ।
ਮ੍ਰਿਤਕ ਮਹਿਲਾ ਸਤਵਿੰਦਰ ਕੌਰ ਦੀ ਉਮਰ ਲਗਭਗ 46-47 ਸਾਲ ਦੱਸੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਦੋਸ਼ੀ ਦਾ ਨਾਮ ਹਰਪ੍ਰੀਤ ਸਿੰਘ ਵਾਸੀ ਤਵੱਕਲੀ ਮੋੜ, ਪਟਿਆਲਾ ਦਸਿਆ ਜਾ ਰਿਹਾ ਹੈ ਜਿਸਦੇ ਮ੍ਰਿਤਕ ਵਿਧਵਾ ਮਹਿਲਾ ਨਾਲ ਪੁਰਾਣੀ ਜਾਣ ਪਹਿਚਾਣ ਵੀ ਹੈ। ਉਕਤ ਮਹਿਲਾ ਗੁਰੂਦਵਾਰੇ ਵਿਚ ਕਰਮਚਾਰੀ ਸੀ।
ਪਟਿਆਲਾ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
ਹੋਰ ਜਾਣਕਾਰੀ ਜੁਟਾਉਣ ਲਈ ਕੋਸ਼ਿਸ਼ ਜਾਰੀ ਹੈ।
Newsline Express

Related Articles

Leave a Comment