newslineexpres

Home Information ਜਨਗਣਨਾ ਦੇ ਇਤਿਹਾਸ ਵਿਚ ਪਹਿਲੀ ਵਾਰ ਜਨਗਣਨਾ ਹੋਵੇਗੀ ਡਿਜੀਟਲ

ਜਨਗਣਨਾ ਦੇ ਇਤਿਹਾਸ ਵਿਚ ਪਹਿਲੀ ਵਾਰ ਜਨਗਣਨਾ ਹੋਵੇਗੀ ਡਿਜੀਟਲ

by Newslineexpres@1

ਜਨਗਣਨਾ ਦੇ ਇਤਿਹਾਸ ਵਿਚ ਪਹਿਲੀ ਵਾਰ ਜਨਗਣਨਾ ਹੋਵੇਗੀ ਡਿਜੀਟਲ

ਏ.ਡੀ.ਸੀ. ਈਸ਼ਾ ਸਿੰਘਲ ਨੇ ਜਨਗਣਨਾ ਗੈਲਰੀ ਤੇ ਸੂਚਨਾ ਕਿਓਸਕ ਦਾ ਕੀਤਾ ਦੌਰਾ

-ਜਨਗਣਨਾ ਗੈਲਰੀ ‘ਚ ਦੇਸ਼ ਦਾ 150 ਸਾਲਾਂ ਦਾ ਇਤਿਹਾਸ ਮੌਜੂਦ : ਡਾ. ਅਭਿਸ਼ੇਕ ਜੈਨ

ਪਟਿਆਲਾ, 6 ਦਸੰਬਰ: ਨਿਊਜ਼ਲਾਈਨ ਐਕਸਪ੍ਰੈਸ – ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਗਲ, ਸੰਯੁਕਤ ਕਮਿਸ਼ਨਰ ਨਗਰ ਨਿਗਮ ਜੀਵਨਜੋਤ ਕੌਰ ਅਤੇ ਖੋਜ ਅਫ਼ਸਰ ਪ੍ਰੇਮ ਕੁਮਾਰ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਨਗਣਨਾ ਗੈਲਰੀ ਅਤੇ ਸੂਚਨਾ ਕਿਓਸਕ ਡਾਇਰੈਕਟੋਰੇਟ ਆਫ਼ ਜਨਗਣਨਾ ਦਫ਼ਤਰ ਸੈਕਟਰ-19 ਏ, ਚੰਡੀਗੜ੍ਹ ਵਿਖੇ ਸਥਾਪਿਤ ਕੀਤੀ ਗਈ ਜਨਗਣਨਾ ਗੈਲਰੀ ਅਤੇ ਸੂਚਨਾ ਕਿਓਸਕ ਦਾ ਦੌਰਾ ਕੀਤਾ। ਇਸ ਮੌਕੇ ਸੰਯੁਕਤ ਸਕੱਤਰ, ਭਾਰਤ ਸਰਕਾਰ ਅਤੇ ਜਨਗਣਨਾ ਦਫ਼ਤਰ (ਪੰਜਾਬ ਅਤੇ ਚੰਡੀਗੜ੍ਹ) ਦੇ ਡਾਇਰੈਕਟਰ ਡਾ. ਅਭਿਸ਼ੇਕ ਜੈਨ ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਇਹ ਆਪਣੀ ਕਿਸਮ ਦੀ ਪਹਿਲੀ ਜਨਗਣਨਾ ਗੈਲਰੀ ਹੈ, ਜਿੱਥੇ 150 ਸਾਲਾਂ ਦਾ ਇਤਿਹਾਸ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਜਨਗਣਨਾ ਦੀ ਸ਼ੁਰੂਆਤ ਦਿਖਾਈ ਗਈ ਹੈ ਉਸ ਸਮੇਂ ਤੋਂ ਸਾਰੀ ਜਾਣਕਾਰੀ ਇੱਥੇ ਉਪਲਬਧ ਹੈ। ਇਹ ਜਨਗਣਨਾ ਸੰਗਠਨ (ਜਨਗਣਨਾ, ਨਕਸ਼ਾ, ਸੀ.ਆਰ.ਐਸ., ਐਸ.ਆਰ.ਐਸ, ਡੀ.ਡੀ.ਯੂ, ਡੀ.ਸੀ.ਐਚ.ਬੀ, ਲਾਇਬ੍ਰੇਰੀ, ਪ੍ਰਸਾਰ ਆਦਿ) ਦੀਆਂ ਸਾਰੀਆਂ ਗਤੀਵਿਧੀਆਂ ਲਈ ਇੱਕ ਵਨ ਸਟਾਪ ਹੱਲ ਹੈ ਜੋ ਆਉਣ ਵਾਲੀ ਜਨਗਣਨਾ ਵਿਚ ਜਾਗਰੂਕਤਾ ਫੈਲਾਉਣ ਲਈ ਕੰਮ ਕਰੇਗਾ।

ਇਸ ਮੌਕੇ ਖੋਜ ਅਫ਼ਸਰ (ਨਕਸ਼ਾ), ਪੰਜਾਬ ਵਰਿੰਦਰ ਕੌਰ ਜੋ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਲੇਹ ਲਦਾਖ਼ ਲਈ ਮੈਪਿੰਗ ਦੇ ਕੰਮਾਂ ਦੇ ਇੰਚਾਰਜ ਹਨ, ਨੇ ਮੈਪਿੰਗ ਤੋਂ ਪਹਿਲਾਂ ਅਤੇ ਬਾਅਦ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਨਗਣਨਾ ਦੇ ਇਤਿਹਾਸ ਵਿਚ ਪਹਿਲੀ ਵਾਰ ਜਨਗਣਨਾ ਡਿਜੀਟਲ ਹੋਣ ਜਾ ਰਹੀ ਹੈ। ਇਸ ਤਹਿਤ ਉਨ੍ਹਾਂ ਨੇ ਆਉਣ ਵਾਲੀ ਜਨਗਣਨਾ ਦੌਰਾਨ ਹਾਊਸ ਲਿਸਟਿੰਗ ਦੇ ਕੰਮਾਂ ਦੌਰਾਨ ਮੋਬਾਈਲ ਰਾਹੀਂ ਮੈਪਿੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸਮੂਹ ਅਧਿਕਾਰੀਆਂ ਨੇ ਐਟੋਮੇਸ਼ਨ ਲਾਇਬ੍ਰੇਰੀ ਅਤੇ ਜੀ.ਆਈ.ਐਸ. ਲੈਬ ਦਾ ਵੀ ਦੌਰਾ ਕੀਤਾ। ਜਿੱਥੇ ਆਟੋਮੇਸ਼ਨ ਲਾਇਬ੍ਰੇਰੀ ਵਿਚ 150 ਸਾਲ ਤੋਂ ਵੱਧ ਪੁਰਾਣੇ ਪ੍ਰਕਾਸ਼ਨ ਵੀ ਦਿਖਾਏ ਗਏ ਅਤੇ ਜੀਆਈਐਸ ਲੈਬ ਵਿਚ ਚੱਲ ਰਹੀਆਂ ਮੈਪਿੰਗ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਜਨਗਣਨਾ ਗੈਲਰੀ ਦਾ ਦੌਰਾ ਕਰਦਿਆਂ ਡਾਇਰੈਕਟਰ ਨੇ ਜਨਗਣਨਾ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਤੇ ਵੀ ਚਾਨਣਾ ਪਾਇਆ।

Related Articles

Leave a Comment