newslineexpres

Home Uncategorized 24 ਜੂਨ ਨੂੰ ਆਸਮਾਨ ’ਚ ਦਿਖੇਗਾ ਸਟ੍ਰਾਬੇਰੀ ਮੂਨ

24 ਜੂਨ ਨੂੰ ਆਸਮਾਨ ’ਚ ਦਿਖੇਗਾ ਸਟ੍ਰਾਬੇਰੀ ਮੂਨ

by Newslineexpres@1

ਪਟਿਆਲਾ, 24 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਆਸਮਾਨ ਵਿਚ 24 ਜੂਨ ਵਿਚ ਚੰਦਰਮਾ ਸਟ੍ਰਾਬੇਰੀ ਦੇ ਰੰਗ ਵਿਚ ਦਿਖਾਈ ਦੇਵੇਗਾ। ਇਸ ਲਈ ਇਸ ਘਟਨਾ ਨੂੰ ਸਟ੍ਰਾਬੇਰੀ ਮੂਨ ਕਿਹਾ ਜਾਂਦਾ ਹੈ। ਚੰਦਰਮਾ ਆਪਣੀ ਜਮਾਤ ਵਿਚ ਪ੍ਰਿਥਵੀ ਦੇ ਨੇੜੇ ਹੋਣ ਕਾਰਨ ਆਪਣੇ ਆਮ ਆਕਾਰ ਤੋਂ ਕਾਫੀ ਵੱਡਾ ਦਿਖਾਈ ਦੇਵੇਗਾ, ਉਦੋਂ ਇਸ ਨੂੰ ਸਟ੍ਰਾਬੇਰੀ ਮੂਨ ਕਹਾਂਗੇ। 24 ਜੂਨ ਨੂੰ ਜੇਠ ਮਹੀਨੇ ਦੀ ਪੁੰਨਿਆ ਦਾ ਦਿਨ ਹੈ ਇਸ ਦਿਨ ਚੰਦਰਮਾ ਪਹਿਲਾਂ ਨਾਲੋਂ 7 ਫ਼ੀਸਦ ਵੱਡਾ ਹੁੰਦਾ ਹੈ ਤੇ ਆਮ ਦਿਨਾਂ ਨਾਲੋਂ 14 ਫ਼ੀਸਦ ਜ਼ਿਆਦਾ ਚਮਕਦਾਰ ਹੁੰਦਾ ਹੈ। ਇਹ ਸਾਲ ਦਾ ਆਖ਼ਰੀ ਸੁਪਰਮੂਨ ਹੈ, ਜੋ ਵੀਰਵਾਰ ਨੂੰ ਨਜ਼ਰ ਆਉਣ ਵਾਲਾ ਹੈ। ਇਸ ਦੌਰਾਨ ਚੰਦਰਮਾ ਧਰਤੀ ਦੇ ਆਲੇ-ਦੁਆਲੇ ਆਪਣੇ ਪੰਧ ਦੇ ਸਭ ਤੋਂ ਨੇੜੇ ਹੁੰਦਾ ਹੈ। ਇਸ ਨੂੰ ਬਲੂਮਿਕ ਮੂਨ, ਗ੍ਰੀਨ ਕਾਰਨ ਮੂਨ, ਹੋਇਰ ਮੂਨ, ਬਰਥ ਮੂਨ, ਐੱਗ ਲੇਇੰਗ ਮੂਨ, ਹੈਚਿੰਗ ਮੂਨ, ਹਨੀ ਮੂਨ ਤੇ ਮਿਡ ਮੂਨ ਵੀ ਕਹਿੰਦੇ ਹਨ। ਸਾਲ 2021 ਦਾ ਆਖ਼ਰੀ ਸੁਪਰਮੂਨ ਅਸਮਾਨ ‘ਚ ਨਜ਼ਰ ਆਉਣ ਵਾਲਾ ਹੈ। ਅਮਰੀਕੀ ਸਪੇਸ ਏਜੰਸੀ ਨਾਸਾ ਅਨੁਸਾਰ ਬੁੱਧਵਾਰ ਤੜਕੇ ਸੁਪਰਮੂਨ ਨਜ਼ਰ ਆਉਣ ਲੱਗੇਗਾ ਪਰ ਠੀਕ ਦੂਸਰੇ ਦਿਨ ਇਹ ਸਭ ਤੋਂ ਜ਼ਿਆਦਾ ਉਚਾਈ ‘ਤੇ ਹੋਵੇਗਾ। ਇਸ ਮੂਨ ਨੂੰ ਸਟ੍ਰਾਬੇਰੀ ਮੂਨ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਉੱਤਰੀ ਅਮਰੀਕਾ ‘ਚ ਅੱਜਕਲ੍ਹ ਸਟ੍ਰਾਬੇਰੀ ਦਾ ਮੌਸਮ ਆ ਚੁੱਕਾ ਹੈ। ਆਮਤੌਰ ‘ਤੇ ਸਟ੍ਰਾਬੇਰੀ ਮੂਨ ਸਪ੍ਰਿੰਗ ਦੇ ਆਖ਼ਰੀ ਫੁੱਲ ਮੂਨ ‘ਤੇ ਹੁੰਦਾ ਹੈ।

Related Articles

Leave a Comment