newslineexpres

Home ਪੰਜਾਬ ਬਿਜਲੀ ਕੱਟਾਂ ਵਿਰੁੱਧ ਆਪ ਦਾ ਪਟਿਆਲਾ ਤੋਂ ਚੰਡੀਗੜ੍ਹ ਹੱਲਾ ਬੋਲ, ਸੈਂਕੜੇ ਵਲੰਟੀਅਰ ਹੋਏ ਰਵਾਨਾ

ਬਿਜਲੀ ਕੱਟਾਂ ਵਿਰੁੱਧ ਆਪ ਦਾ ਪਟਿਆਲਾ ਤੋਂ ਚੰਡੀਗੜ੍ਹ ਹੱਲਾ ਬੋਲ, ਸੈਂਕੜੇ ਵਲੰਟੀਅਰ ਹੋਏ ਰਵਾਨਾ

by Newslineexpres@1

ਪਟਿਆਲਾ, 3 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਬਿਜਲੀ ਕੱਟਾਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਵਾਲੇ ‘ਸਿਸਵਾਂ ਫਾਰਮ ਹਾਊਸ’ ਦੀ ਅੱਜ ਘੇਰਾਬੰਦੀ ਚ ਸ਼ਾਮਲ ਹੋਣ ਲਈ ਪਟਿਆਲਾ ਸਹਿਰੀ ਤੋਂ ਕੁੰਦਨ ਗੋਗੀਆ ਦੀ ਅਗਵਾਈ ਹੇਠ ਜਥਾ ਰਵਾਨਾ ਹੋਇਆ। ਇਸ ਦੌਰਾਨ 4 ਬਲਾਕ ਪ੍ਰਧਾਨ, ਮਹਿਲਾ ਵਿੰਗ, ਯੂਥ ਅਗੂਆਂ ਸਮੇਤ ਵੱਡੀ ਗਿਣਤੀ ਚ ਵਲੰਟੀਅਰ ਮੌਜੂਦ ਸਨ। ਚੱਲੋ ਚੰਡੀਗੜ੍ਹ’ ਵਾਲੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ‘ਆਪ’ ਪਟਿਆਲਾ  ਦੇ  ਵਲੰਟੀਅਰਾਂ ਦਾ ਜਥਾ ਪਾਰਟੀ ਦੇ ਸ਼ਹਿਰੀ ਦਫ਼ਤਰ ਤੋਂ ਰਵਾਨਾ ਹੋਇਆ। ਇਸ ਦੌਰਾਨ ਗੋਗੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ, ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਲੋਕ ਵੀ ਰਾਤ ਨੂੰ ਬਿਜਲੀ ਕੱਟਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ 2022 ਚ ਲੋਕ ਆਪ ਦੀ ਸਰਕਾਰ ਬਣਾ ਕੇ ਦਿੱਲੀ ਵਾਂਗ ਸਰਕਾਰੀ ਸਹੂਲਤਾਂ ਦਾ ਅਨੰਦ ਮਾਣਨਗੇ, ਉਨ੍ਹਾਂ ਕਿਹਾ ਕਿ 300 ਯੂਨਿਟ ਮਾਫ਼ੀ ਦੇ ਐਲਾਨ ਤੋਂ ਹੁਣ ਹਰ ਵਿਰੋਧੀ ਪਾਰਟੀਆਂ ਘਬਰਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜਲਦੀ ਹੀ ਆਪ ਸੁਪਰਿਮੋ ਪੰਜਾਬੀਆ ਲਈ ਹੋਰ ਐਲਾਨ ਵੀ ਕਰਨਗੇ। ਇਸ ਦੌਰਾਨ ਰਾਜਿੰਦਰ ਮੋਹਨ, ਜਸਵਿੰਦਰ ਸਿੰਘ ਰਿੰਪਾ, ਸੁਸ਼ੀਲ ਮਿੱਡਾ, ਰਾਜਬੀਰ ਸਿੰਘ ( ਬਲਾਕ ਪ੍ਰਧਾਨ) ਸਿਮਰਨਪ੍ਰੀਤ ਸਿੰਘ (ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ) ਵੀਰਪਾਲ ਕੋਰ  ਚਹਿਲ( ਜ਼ਿਲਾ ਪ੍ਰਧਾਨ ਮਹਿਲਾ ਵਿੰਗ)  ਜਗਤਾਰ ਸਿੰਘ ਤਾਰੀ, ਰਮਨਦੀਪ ਸਿੰਘ, ਅਨਿਲ ਮਹਿਰਾ, ਕਨਈਆ ਲਾਲ ਮੁਲਤਾਨੀ,ਨੀਲਾ ਕਾਂਤ, ਸੁਬੇਦਾਰ ਸੁਰਜਨ ਸਿੰਘ,ਰਜਤ ਜਿੰਦਲ, ਰਾਹੁਲ ਚੋਹਾਨ, ਰਜੇਸ਼ ਕੁਮਾਰ, ਰਾਮਦਾਸ ਸਿੰਘ,ਰੁਬੀ ਭਾਟੀਆ, ਸਿਮਰਨ ਮਿੱਡਾ, ਅਸ਼ੋਕ ਕੁਮਾਰ, ਸਾਗਰ ਧਾਲੀਵਾਲ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਵਿਨੇ ਕੁਮਾਰ, ਪਰਮਜੀਤ ਕੌਰ ਚਹਿਲ, ਸੋਨੀਆ ਦੇਵੀਂ ਪਵਨ ਰਾਜਪੁਤ, ਕਰਮਜੀਤ ਸਿੰਘ, ਵਿਨੋਦ ਸਿੰਗਲਾ,ਰਿਸ਼ਵ, ਕਰਮਜੀਤ ਸਿੰਘ ਸ਼ਟੀ, ਗੇਮੀ,ਸ਼ਟੀ,ਕਾਲੂ, ਰਾਹੁਲ ਕੁਮਾਰ ਦੇ ਨਾਲ ਹੋਰ ਵਲੰਟੀਅਰ ਮੌਜੂਦ ਰਹੇ।

Related Articles

Leave a Comment