???? ਐਨ.ਸੀ.ਸੀ ਏਅਰਵਿੰਗ ਦੇ ਕੈਡਿਟਸ ਸਕਾਲਰਸ਼ਿਪ ਨਾਲ ਸਨਮਾਨਿਤ
ਪਟਿਆਲਾ, 10 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਐਨ.ਸੀ.ਸੀ ਏਅਰਵਿੰਗ ਦੇ ਕੈਡਿਟਸ ਨੂੰ ਕੈਡਿਟ ਵੇਲਫੇਅਰ ਸੁਸਾਇਟੀ ਵੱਲੋਂ ਸਕਾਲਰਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਕਾਲਰਸ਼ਿਪ ਕੈਡਿਟਾਂ ਨੂੰ ਰਾਸ਼ਟਰੀ ਪੱਧਰ ਤੇ ਅਕਾਦਮਿਕ ਪ੍ਰਾਪਤੀਆਂ ਦੇ ਆਧਾਰ ‘ਤੇ ਪ੍ਰਤੀ ਕੈਡਿਟ 6000/- ਰੁਪਏ ਨਾਲ ਸਨਮਾਨਿਤ ਕਰਦੀ ਹੈ। ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਪ੍ਰੀਤ ਸਿੰਘ ਨੂੰ ਇਹ ਮਾਣ ਪ੍ਰਾਪਤ ਹੋਇਆ। ਇਸ ਤੋਂ ਪਹਿਲਾਂ ਮਾਡਲ ਸਕੂਲ ਦੇ ਅਠਾਰਾਂ ਕੈਡਿਟ ਇਹ ਸਕਾਲਰਸ਼ਿਪ ਪ੍ਰਾਪਤ ਕਰ ਚੁਕੇ ਹਨ। ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਸ਼ੇਰਾਂ ਵਾਲਾ ਗੇਟ ਵਿਖੇ ਏਅਰ ਵਿੰਗ ਦੇ ਯੂਨਿਟ ਵਿਚ ਕੈਡਿਟਸ ਨੂੰ ਚੈੱਕ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਵੀ ਦਿੱਤੀਆਂ ਅਤੇ ਡਿਫੈਂਸ ਵਿੱਚ ਭਰਤੀ ਹੋਣ ਲਈ ਵਿਸ਼ੇਸ਼ ਭਾਸ਼ਣ ਦਿੱਤਾ।

ਇਸ ਮੌਕੇ ਵੀਰ ਹਕੀਕਤ ਰਾਏ ਸਕੂਲ ਦੇ ਰਿਤਵਿਕ ਸਮੇਤ ਹੋਰ ਵੀ ਕਈ ਸਕੂਲਾਂ ਦੇ ਐਨਸੀਸੀ ਕੈਡਿਟਸ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏਐਨਓ ਸਤਵੀਰ ਸਿੰਘ ਗਿੱਲ ਅਤੇ ਸਚਨਾ ਸ਼ਾਨੇ ਕੈਡਿਟਾ ਨੂੰ ਵਧਾਈ ਦਿੱਤੀ ਅਤੇ ਗਰੁੱਪ ਕੈਪਟਨ ਅਜੇ ਭਾਰਦਵਾਜ ਜੀ ਦਾ ਧੰਨਵਾਦ ਕੀਤਾ।
