newslineexpres

Home ਪੰਜਾਬ ਪੰਜਾਬ ਪੁਲਿਸ ਲਈ ਜਾਰੀ ਹੋਏ ਨਵੇਂ ਹੁਕਮ, ਨਹੀਂ ਮਿਲੇਗੀ ਛੁੱਟੀ

ਪੰਜਾਬ ਪੁਲਿਸ ਲਈ ਜਾਰੀ ਹੋਏ ਨਵੇਂ ਹੁਕਮ, ਨਹੀਂ ਮਿਲੇਗੀ ਛੁੱਟੀ

by Newslineexpres@1

ਚੰਡੀਗੜ੍ਹ, 8 ਮਈ – ਨਿਊਜ਼ਲਾਈਨ ਐਕਸਪ੍ਰੈਸ – ਪਿਛਲੇ ਕਈ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਵਿਚਾਲੇ ਪੁਲਿਸ ਅਧਿਕਾਰੀਆਂ ਲਈ ਨਵੇਂ ਹੁਕਮ ਜਾਰੀ ਹੋਏ ਹਨ। ਜਿਸ ਤਹਿਤ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਇੱਕ ਚਿੱਠੀ ਜਾਰੀ ਕੀਤੀ ਗਈ ਹੈ।ਚਿੱਠੀ ਮੁਤਾਬਕ ਅਗਲੇ ਹੁਕਮਾਂ ਤੱਕ ਪੁਲਿਸ ਮੁਲਾਜ਼ਮਾਂ ਅਤੇ ਵੱਡੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ। ਇਸ ਦੌਰਾਨ ਕਿਹਾ ਗਿਆ ਹੈ ਕਿ ਕਿਸੇ ਵੀ ਹਾਲਤ ਵਿੱਚ ਛੁੱਟੀ ਨਹੀਂ ਮਿਲੇਗੀ, ਜਦ ਤੱਕ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਦੇ ਦਫ਼ਤਰ ਵੱਲੋਂ ਜਾਰੀ ਪੱਤਰ ਨੰਬਰ 2946-3045-E-3(3) ਵਿੱਚ ਲਿਖਿਆ ਗਿਆ ਹੈ ਕਿ ਪ੍ਰਬੰਧਕੀ ਕਾਰਨਾਂ ਕਰਕੇ ਪੰਜਾਬ ਪੁਲਿਸ ਵਿਭਾਗ ਵਿੱਚ ਤਾਇਨਾਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਬੁੱਧਵਾਰ 7 ਮਈ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਹਨ। ‘ਜਿਹੜਾ ਵੀ ਛੁੱਟੀ ‘ਤੇ ਗਿਆ ਹੈ ਉਹ ਮੁਲਾਜ਼ਮ ਅਤੇ ਅਧਿਕਾਰੀ ਡਿਉਟੀ ‘ਤੇ ਵਾਪਸਿ ਪਰਤਣ,ਚਾਹੇ ਉਹ ਕੋਈ ਸਿਪਾਹੀ ਹੋਵੇ, ਹੌਲਦਾਰ ਹੋਵੇ ਜਾਂ ਫਿਰ ਕਿਸੇ ਵੀ ਰੈਂਕ ‘ਤੇ ਹੋਵੇ ਉਹ ਡਿਉਟੀ ‘ਤੇ ਰਹੇ।’

Related Articles

Leave a Comment