Skip to main content

newslineexpres

Breaking News
Joe Rogan Podcasts You Must Listen
Home Education ???? ਪੰਜਾਬੀ ਗਾਇਕ ਜਤਿੰਦਰ ਜੀਤੂ ਦੇ ਸਪੁੱਤਰ ਨੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਜਿੱਤੇ ਸੋਨੇ ਤੇ ਕਾਂਸੇ ਦੇ ਮੈਡਲ

???? ਪੰਜਾਬੀ ਗਾਇਕ ਜਤਿੰਦਰ ਜੀਤੂ ਦੇ ਸਪੁੱਤਰ ਨੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਜਿੱਤੇ ਸੋਨੇ ਤੇ ਕਾਂਸੇ ਦੇ ਮੈਡਲ

by Newslineexpres@1

???? ਪੰਜਾਬੀ ਗਾਇਕ ਜਤਿੰਦਰ ਜੀਤੂ ਦੇ ਸਪੁੱਤਰ ਨੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਜਿੱਤੇ ਸੋਨੇ ਤੇ ਕਾਂਸੇ ਦੇ ਮੈਡਲ

ਚੰਡੀਗੜ੍ਹ, 20 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –     ਜਿਲ੍ਹਾ ਪਟਿਆਲਾ ਦੇ ਹੋਣਹਾਰ ਖਿਡਾਰੀ ਅਰਮਾਨ ਸਿੰਘ ਨੇ ਜਿੱਥੇ ਪੰਜਾਬ ਵੱਲੋਂ ਖੇਡਦੇ ਹੋਏ ਗੋਰਖਪੁਰ (ਯੂ.ਪੀ.) ਵਿਖੇ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਕਾਂਸੇ ਦਾ ਤਮਗਾ ਜਿਤਿਆ ਤੇ ਉਸਤੋਂ ਬਾਅਦ ਸਹਾਰਨਪੁਰ (ਯੂ.ਪੀ.) ਵਿਖੇ ਹੋਈ ਕੁਰਾਸ਼ ਖੇਡ ਵਿੱਚ ਸੋਨ ਤਮਗਾ ਜਿੱਤ ਕੇ ਪੰਜਾਬ ਲਈ ਮਾਣ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਨੌਜਵਾਨ ਖਿਡਾਰੀ ਅਰਮਾਨ, ਪ੍ਰਸਿੱਧ ਪੰਜਾਬੀ ਗਾਇਕ ਜਤਿੰਦਰ ਜੀਤੂ ਦਾ ਸਪੁੱਤਰ ਹੈ। ਉਨ੍ਹਾਂ ਨੇ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਅਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਸ੍ਰੀ ਅਸ਼ੋਕ ਵਰਮਾ ਨਾਲ ਗੱਲਬਾਤ ਕਰਦਿਆਂ ਆਪਣੇ ਹੋਣਹਾਰ ਸਪੁੱਤਰ ਅਰਮਾਨ ਦੀ ਸਫਲਤਾ ਉਤੇ ਗਰਵ ਮਹਿਸੂਸ ਕੀਤਾ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਖਿਡਾਰੀ ਅਰਮਾਨ ਦੀ ਇਸ ਸਫਲਤਾ ਦਾ ਸਿਹਰਾ ਉਸਦੇ ਸਕੂਲ ਆਤਮਾ ਰਾਮ ਕੁਮਾਰ ਸਭਾ ਦੇ ਪ੍ਰਿੰਸੀਪਲ ਡਾ. ਡੋਲੀ ਲਰੋਇਆ, ਸਕੂਲ ਸਟਾਫ ਅਤੇ ਉਸਦੇ ਕੁਸ਼ਤੀ ਕੋਚ ਕੇਸਰ ਅਖਾੜਾ ਤੋਂ ਸਾਰਜ ਭੁੱਲਰ, ਗੁਰਮੇਲ ਸਿੰਘ ਅਤੇ ਕੁਰਾਸ਼ ਦੇ ਕੋਚ ਸੁਰਜੀਤ ਸਿੰਘ ਵਾਲੀਆ ਨੂੰ ਦਿੰਦੇ ਹਨ।  Newsline Express

Related Articles

Leave a Comment