????ਪੰਜਾਬ ਪੁਲਿਸ ਦੇ ਸੰਗਰੂਰ ਦੇ ਐੱਸ ਪੀ ਇਨਵੈਸਟਟੀਗੇਸ਼ਨ ਕਰਨਵੀਰ ਸਿੰਘ ਤੇ ਉਨ੍ਹਾਂ ਦੇ ਰੀਡਰ ਸਹਿ ਥਾਣੇਦਾਰ ਦਵਿੰਦਰ ਸਿੰਘ ਖਿਲਾਫ਼ ਰਿਸ਼ਵਤ ਖੋਰੀ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ
???? ਰੀਡਰ ਗਿਰਫ਼ਤਾਰ, SP ਫਰਾਰ
Newsline Express
ਪਟਿਆਲਾ/ਸੰਗਰੂਰ, 10 ਮਈ – ਨਿਊਜ਼ਲਾਈਨ ਐਕਸਪ੍ਰੈਸ – ਸੰਗਰੂਰ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਐੱਸ ਪੀ ਇਨਵੈਸਟਟੀਗੇਸ਼ਨ ਕਰਨਵੀਰ ਸਿੰਘ ਤੇ ਉਨ੍ਹਾਂ ਦੇ ਰੀਡਰ ਸਹਿ ਥਾਣੇਦਾਰ ਦਵਿੰਦਰ ਸਿੰਘ ਖਿਲਾਫ਼ 3 ਲੱਖ ਰੁਪਏ ਦੀ ਰਿਸ਼ਵਤ ਖੋਰੀ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ FIR no. 66 ਮਿਤੀ 9 ਮਈ 2022 ਧਾਰਾ 7, ਪ੍ਰਿਵੈਂਸ਼ਨ ਆਫ ਕਰਪਸ਼ਨ ਐਕਟ ਅਧੀਨ ਦਰਜ਼ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਹਾਇਕ ਥਾਣੇਦਾਰ ਰੀਡਰ ਦਵਿੰਦਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਜਦਕਿ ਐੱਸ ਪੀ ਕਰਨਵੀਰ ਸਿੰਘ ਫਰਾਰ ਹੋ ਗਏ ਹਨ। *Newsline Express*