newslineexpres

Home Latest News ???? ਪੰਜਾਬ ਦੇ ਕਈ “ਥਾਣੇ” ਅਤੇ “ਡੇਰੇ” ਚੱਲ ਰਹੇ ਹਨ ਕੁੰਡੀ ਕੁਨੈਕਸ਼ਨ ‘ਤੇ ; ਲਗਭਗ 3 ਦਰਜ਼ਨ ਥਾਣਿਆਂ ਦੇ ਕੁਨੇਕਸ਼ਨ ਕੱਟਣ ਦੇ ਆਦੇਸ਼

???? ਪੰਜਾਬ ਦੇ ਕਈ “ਥਾਣੇ” ਅਤੇ “ਡੇਰੇ” ਚੱਲ ਰਹੇ ਹਨ ਕੁੰਡੀ ਕੁਨੈਕਸ਼ਨ ‘ਤੇ ; ਲਗਭਗ 3 ਦਰਜ਼ਨ ਥਾਣਿਆਂ ਦੇ ਕੁਨੇਕਸ਼ਨ ਕੱਟਣ ਦੇ ਆਦੇਸ਼

by Newslineexpres@1

???? ਪੰਜਾਬ ਦੇ ਕਈ “ਥਾਣੇ” ਅਤੇ “ਡੇਰੇ” ਚੱਲ ਰਹੇ ਹਨ ਕੁੰਡੀ ਕੁਨੈਕਸ਼ਨ ‘ਤੇ

???? ਪਾਵਰਕਾਮ ਨੇ ਬਿਜਲੀ ਚੋਰੀ ਖਿਲਾਫ ਛਾਪੇਮਾਰੀ ਕਰਦਿਆਂ ਠੋਕਿਆ ਲੱਖਾਂ ਰੁਪਏ ਜੁਰਮਾਨ

???? ਲਗਭਗ 3 ਦਰਜ਼ਨ ਥਾਣਿਆਂ ਦੇ ਕੁਨੇਕਸ਼ਨ ਕੱਟਣ ਦੇ ਆਦੇਸ਼

ਪਟਿਆਲਾ, 17 ਮਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਵਿਚ ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਚੋਰਾਂ ਵਿਰੁੱਧ ਜ਼ੋਰਦਾਰ ਮੁਹਿੰਮ ਚਲਾ ਦਿੱਤੀ ਹੈ। ਇਸ ਮੁਹਿੰਮ ਦੌਰਾਨ ਧਾਰਮਿਕ ਡੇਰੇ ਅਤੇ ਪੁਲਿਸ ਥਾਣੇ ਵੀ ਅੜਿਕੇ ਵਿਚ ਆ ਰਹੇ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਕਿ 13 ਅਤੇ 14 ਮਈ ਨੂੰ ਇਨਫੋਰਸਮੈਂਟ ਵਿੰਗ ਦੇ ਕਈ ਦਸਤਿਆਂ ਵੱਲੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨ ਚੈੱਕ ਕੀਤੇ।
ਇਨ੍ਹਾਂ ਵਿਚ ਇਨਫੋਰਸਮੈਂਟ ਵਿੰਗ ਵੱਲੋਂ ਵੱਧ ਲੋਸ਼ਜ਼ ਵਾਲੇ ਫੀਡਰਾਂ ਨਾਲ ਸਬੰਧਤ 3035 ਬਿਜਲੀ ਕੁਨੈਕਸ਼ਨ ਚੈੱਕ ਕੀਤੇ ਗਏ, ਜਿਨ੍ਹਾਂ ਵਿਚੋਂ 120 ਖਪਤਕਾਰ ਚੋਰੀ ਕਰਦੇ ਅਤੇ 464 ਖਪਤਕਾਰ ਕਈ ਪ੍ਰਕਾਰ ਦੀਆਂ ਊਣਤਾਈਆਂ ਅਤੇ ਬੇਨਿਯਮੀਆਂ ਕਰਦੇ ਫੜੇ ਗਏ। ਇਨ੍ਹਾਂ ਕੇਸਾਂ ਵਿਚ ਖਪਤਕਾਰਾਂ ਨੂੰ ਬਿਜਲੀ ਐਕਟ 2003 ਅਧੀਨ ਕੁੱਲ 88.18 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਨਿਊਜ਼ਲਾਈਨ ਐਕਸਪ੍ਰੈਸ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਚੈਕਿੰਗ ਦੌਰਾਨ ਓਦੋਕੇ ਸਬ-ਡਵੀਜ਼ਨ (ਅੰਮ੍ਰਿਤਸਰ) ਅਧੀਨ ਇਕ ਡੇਰੇ ਨੂੰ ਚੈੱਕ ਕਰਨ ਉਤੇ ਪਾਇਆ ਗਿਆ ਕਿ ਡੇਰੇ ਦਾ ਸਾਰਾ 29.278 ਕਿੱਲੋਵਾਟ ਲੋਡ ਡੇਰੇ ਦੇ ਬਾਹਰ ਲੱਗੇ 25 ਕੇ.ਵੀ.ਏ. ਟਰਾਂਸਫਾਰਮਰ ਤੋਂ ਇਕ ਕੇਬਲ ਪਾ ਕੇ ਮੀਟਰ ਨੂੰ ਬਾਈਪਾਸ ਕਰਕੇ ਸਿੱਧੀ ਕੁੰਡੀ ਰਾਹੀਂ ਚਲਾਇਆ ਜਾ ਰਿਹਾ ਸੀ। ਇਸ ਖਪਤਕਾਰ ਨੂੰ ਬਿਜਲੀ ਚੋਰੀ ਦੇ ਜੁਰਮਾਨੇ ਵਜੋਂ 4.34 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।
ਇਸਤੋਂ ਅਲਾਵਾ ਡੇਰਾ ਰਾਮਪੁਰਾ ਫੂਲ ਨੂੰ ਚੈਕ ਕਰਕੇ ਪਾਇਆ ਗਿਆ ਕਿ ਡੇਰੇ ਵੱਲੋਂ ਸੜਕ ‘ਤੇ ਲੱਗੇ ਟ੍ਰਾਂਸਫਾਰਮਰ ਤੋਂ ਕੇਬਲ ਰਾਹੀਂ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਦਾ ਲੋਡ ਇਕ ਟਨ ਦੇ ਏ.ਸੀ. ਸਮੇਤ 3 ਕਿੱਲੋਵਾਟ ਬਣਦਾ ਹੈ। ਮੌਕੇ ‘ਤੇ ਵੀਡੀਓਗ੍ਰਾਫੀ ਕੀਤੀ ਗਈ। ਕੇਬਲ ਉਤਾਰ ਲਈ ਗਈ ਹੈ ਅਤੇ ਮੌਕੇ ‘ਤੇ ਐੱਫ.ਆਈ.ਆਰ. 633 ਮਿਤੀ 13-05-2022 ਰਾਹੀਂ ਦਰਜ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਜਮਾਲਪੁਰ, ਲੁਧਿਆਣਾ ਇਲਾਕੇ ਵਿਚ ਇਕ ਧਾਰਮਿਕ ਸਥਾਨ ਨੂੰ ਚੈੱਕ ਕਰਨ ‘ਤੇ ਪਾਇਆ ਗਿਆ ਕਿ ਖਪਤਕਾਰ 40 ਕਿੱਲੋਵਾਟ ਦਾ ਲੋਡ ਜਿਸ ਵਿਚ 10 ਏ.ਸੀ. ਲੱਗੇ ਸਨ, ਨੂੰ 25 ਮੈੱਮ.ਮੈੱਮ. ਦੀ ਕੇਬਲ ਨਾਲ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕਰ ਰਿਹਾ ਸੀ। ਕੇਬਲ ਨੂੰ ਕਬਜ਼ੇ ‘ਚ ਲਿਆ ਗਿਆ ਅਤੇ ਬਿਜਲੀ ਐਕਟ 2003 ਦੇ ਅਧੀਨ 9.4੬3 ਲੱਖ ਜੁਰਮਾਨਾ ਅਤੇ 70,000/- ਰੁਪਏ ਦੀ ਕੰਪਾਊਂਡਿੰਗ ਫੀਸ ਵੀ ਪਾਈ ਗਈ।
ਇਸ ਤੋਂ ਇਲਾਵਾ ਗਿੱਲ ਰੋਡ ਥਾਣੇ ਵਿਖੇ ਚੱਲ ਰਹੇ 20 ਕਿੱਲੋਵਾਟ ਦੇ ਲੋਡ ਨੂੰ ਬਾਹਰੋਂ ਜਾਂਦੀ ਤਾਰ ਨੂੰ ਟੈਪ ਕਰਕੇ ਕੀਤੀ ਜਾ ਰਹੀ ਬਿਜਲੀ ਚੋਰੀ ‘ਤੇ ਬਿਜਲੀ ਐਕਟ 2003 ਦੇ ਅਧੀਨ 8 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।

???? ਲਗਭਗ 3 ਦਰਜ਼ਨ ਥਾਣਿਆਂ ਦੇ ਕੁਨੇਕਸ਼ਨ ਕੱਟਣ ਦੇ ਆਦੇਸ਼

???? ਪੀ.ਏ.ਪੀ. ਕੰਪਲੈਕਸ ਜਲੰਧਰ ਵਿਚ 23 ਘਰ ਬਿਜਲੀ ਚੋਰੀ ਕਰਦੇ ਪਾਏ ਗਏ

ਉਪਰੋਕਤ ਡੇਰਿਆਂ ਉਤੇ ਕੀਤੀ ਕਰਵਾਈ ਤੋਂ ਅਲਾਵਾ ਬਿਜਲੀ ਵਿਭਾਗ ਨੇ ਪੁਲੀਸ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਹੈ। ਪੀ.ਏ.ਪੀ. ਕੰਪਲੈਕਸ ਜਲੰਧਰ ਦੀ ਕਲੋਨੀ ਵਿਚ 124 ਘਰਾਂ ਦੇ ਕੁਨੈਕਸ਼ਨ ਚੈੱਕ ਕੀਤੇ ਗਏ ਜਿਸ ਵਿਚੋਂ 23 ਘਰ ਬਿਜਲੀ ਚੋਰੀ ਕਰਦੇ ਪਾਏ ਗਏ ਅਤੇ ਬਿਜਲੀ ਐਕਟ 2003 ਦੇ ਅਧੀਨ 6.23 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।
ਇਸਦੇ ਨਾਲ ਹੀ ਪੁਲਿਸ ਥਾਣਿਆਂ ਉਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪਾਵਰਕਾਮ ਨੇ ਬਿਜਲੀ ਚੋਰੀ ਕਰਨ ਵਾਲੇ ਥਾਣਿਆਂ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ। ਬਿਜਲੀ ਚੋਰੀ ‘ਤੇ ਨਕੇਲ ਕੱਸਣ ਲਈ ਪਾਵਰਕੌਮ ਨੇ 35 ਦੇ ਕਰੀਬ ਥਾਣਿਆਂ ਦੇ ਕੁਨੇਕਸ਼ਨ ਕੱਟਣ ਦੇ ਆਦੇਸ਼ ਦਿੱਤੇ ਜਾਣ ਦੀ ਖ਼ਬਰ ਨਿਊਜ਼ਲਾਈਨ ਐਕਸਪ੍ਰੈਸ ਨੂੰ ਪ੍ਰਾਪਤ ਹੋਈ ਹੈ। ਇਨ੍ਹਾਂ ਥਾਣਿਆਂ ਵਿੱਚ ਕੁੰਡੀ ਲਗਾ ਕੇ ਏਸੀ ਅਤੇ ਹੋਰ ਬਿਜਲੀ ਉਪਰਕਰਣ ਚਲਾਏ ਜਾ ਰਹੇ ਸਨ। ਇਨ੍ਹਾਂ ਥਾਣਿਆਂ ਵਿੱਚ ਸੀ ਐਮ ਦੇ ਸ਼ਹਿਰ ਸੰਗਰੂਰ ਸਿਟੀ ਥਾਣਾ, ਮੁੱਦਕੀ, ਸੀਤੋ ਗੁੰਨੋ, ਮਮਦੋਟ, ਬਡਰੁੱਖਾਂ, ਵਦੀਕੇ, ਮੰਡੀ ਲਾਦੂਖਾਂ, ਸਮਰਾਲਾ ਸਾਂਝ ਕੇਂਦਰ, ਅਰਬਨ ਅਸਟੇਟ ਗੁਰਦਾਸਪੁਰ ਅਤੇ ਕੁਰਾਲੀ ਆਦਿ ਥਾਣੇ ਅਤੇ ਪੁਲਿਸ ਦਫਤਰ ਸ਼ਾਮਿਲ ਹਨ। ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਕਾਰਵਾਈ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।                      *Newsline Express*

Related Articles

Leave a Comment