newslineexpres

Home Strike 26 ਅਕਤੂਬਰ ਤੱਕ ਦਫਤਰੀ ਕਾਮਿਆਂ ਵੱਲੋ ਰੱਖਿਆ ਜਾਵੇਗਾ ਕੰਮ-ਕਾਜ ਠੱਪ

26 ਅਕਤੂਬਰ ਤੱਕ ਦਫਤਰੀ ਕਾਮਿਆਂ ਵੱਲੋ ਰੱਖਿਆ ਜਾਵੇਗਾ ਕੰਮ-ਕਾਜ ਠੱਪ

by Newslineexpres@1

26 ਅਕਤੂਬਰ ਤੱਕ ਦਫਤਰੀ ਕਾਮਿਆਂ ਵੱਲੋ ਰੱਖਿਆ ਜਾਵੇਗਾ ਕੰਮ-ਕਾਜ ਠੱਪ
ਪਟਿਆਲਾ, 19 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ ਮਿਤੀ 10 ਅਕਤੂਬਰ ਤੋਂ 15 ਅਕਤੂਬਰ 2022 ਤੱਕ ਕੰਪਿਉਟਰ ਬੰਦ, ਕਲਮ ਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ 19 ਅਕਤੂਬਰ ਤਕ ਵਧਾ ਦਿੱਤਾ ਗਿਆ ਸੀ। ਸਰਕਾਰ ਵੱਲੋਂ ਮੰਗਾਂ ਸਬੰਧੀ ਕੋਈ ਮੀਟਿੰਗ ਨਾ ਮਿਲਣ ਕਰ ਕੇ ਅਤੇ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਰਕੇ ਸੂਬਾ ਬਾਡੀ ਵੱਲੋਂ ਹੜ੍ਤਾਲ ਨੂੰ 26 ਅਕਤੂਬਰ ਤਕ ਵਧਾ ਦਿੱਤਾ ਗਿਆ ਹੈ।
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਅਗਵਾਈ ਹੇਠ ਦਫ਼ਤਰੀ ਮੁਲਾਜ਼ਮਾਂ ਦੀ ਚੱਲ ਰਹੀ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦੇ 9ਵੇਂ ਦਿਨ ਵੀ ਵੱਖ-ਵੱਖ ਵਿਭਾਗਾਂ ‘ਚ ਦਫ਼ਤਰੀ ਕੰਮਕਾਜ ਬੰਦ ਰਿਹਾ। ਜਲ ਸਪਲਾਈ ਅਤੇ ਸੈਨੀਟੇਸ਼ਨ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਦੀ ਅਗਵਾਈ ਵਿੱਚ ਹਲਕੇ ਦੇ ਸਾਰੇ ਦਫਤਰਾਂ ਵਿਚ ਵੀ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਵਲੋਂ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਗਈ। ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਨਾ ਕਰਨ ਅਤੇ ਮੀਟਿੰਗ ਦਾ ਸਮਾਂ ਨਾ ਦੇਣ ਕਰ ਕੇ ਹਡ਼ਤਾਲ ਨੂੰ ਜਾਰੀ ਰੱਖਿਆ ਗਿਆ ਹੈ।

Related Articles

Leave a Comment