newslineexpres

Home Education ???? ਵੀਰ ਹਕੀਕਤ ਰਾਏ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

???? ਵੀਰ ਹਕੀਕਤ ਰਾਏ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

by Newslineexpres@1

???? ਵੀਰ ਹਕੀਕਤ ਰਾਏ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਪਟਿਆਲਾ, 14 ਮਈ –  ਨਿਊਜ਼ਲਾਈਨ ਐਕਸਪ੍ਰੈਸ  –    ਪਟਿਆਲਾ ਦੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਦੀ ਪ੍ਰੀਖਿਆ 117 ਵਿਦਿਆਰਥੀਆਂ ਨੇ ਦਿੱਤੀ। ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਸਾਇੰਸ ਗਰੁੱਪ ਵਿੱਚ ਅਨੂ ਸਿੰਗਲਾ ਨੇ 92.8 % ਭਵਿਆ ਨੇ 90%, ਸਾਕਸ਼ੀ ਸ਼ਰਮਾ ਨੇ 88% ਅੰਕ ਲੈ ਕੇ ਕ੍ਰਮਵਾਰ ਪਹਿਲਾ ,ਦੂਜਾ, ਤੀਜਾ ਸਥਾਨ ਹਾਸਿਲ ਕੀਤਾ । ਕਾਮਰਸ ਗਰੁੱਪ ਵਿੱਚ ਮਨਪ੍ਰੀਤ ਕੌਰ ਤੇ ਨਵਨੀਤ ਕੌਰ ਨੇ 86%, ਮਨੱਸਵੀ ਸ਼ਰਮਾ ਨੇ 82.8% ਤੇ ਮੰਨਤ ਰਾਣੀ ਨੇ 80.8% ਕ੍ਰਮਵਾਰ ਪਹਿਲਾ, ਦੂਜਾ, ਤੀਜਾ, ਸਥਾਨ ਹਾਸਲ ਕੀਤਾ। ਆਰਟਸ ਗਰੁੱਪ ਵਿੱਚ ਖੁਸ਼ੀ ਨੇ,89%, ਭਾਰਤੀ ਨੇ 87.8% ਤੇ ਚਾਹਤ ਸਿੰਗਲਾ ਨੇ 86.6% ਨਾਲ ਕਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 13 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਹਾਰ ਪਾ ਕੇ ਤੇ ਟਰਾਫ਼ੀ ਦੇ ਕੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Newsline Express

Related Articles

Leave a Comment